23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਾਬਾ ਨਾਮ ਨਾਥ ਯੋਗੀ ਮੇਲੇ ਸੰਬੰਧੀ ਮਜਵਿੰਡ ਗੋਪਾਲਪੁਰਾ ਦਾ ਸਾਲਾਨਾ ਟੂਰਨਾਮੈਂਟ ਸਮਾਪਤ <br/>

ਅਜੀਤ ਡੈਸਕ 02-04-2026
ਕੱਥੂਨੰਗਲ/ਜੇਠੂਵਾਲ, 1 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ/ਮਿੱਤਰਪਾਲ ਸਿੰਘ ਰੰਧਾਵਾ)-ਬਾਬਾ ਨਾਮ ਨਾਥ ਯੋਗੀ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਮਜਵਿੰਡ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 4 ਰੋਜ਼ਾ ਫੁੱਟਬਾਲ ਟੂਰਨਾਮੈਂਟ ਤੇ ਖੇਡ ਮੇਲਾ ਸਫ਼ਲਤਾਪੂਰਵਕ ਸਮਾਪਤ ਹੋ ਗਿਆ, ਜਿਸ ਦੌਰਾਨ ਪਿੰਡ ਭੋਏਵਾਲ ਦੀ ਫੁੱਟਬਾਲ ਟੀਮ ਨੇ ਭੋਰਸ਼ੀ ਬ੍ਰਾਹਮਣਾਂ ਦੀ ਟੀਮ ਨੂੰ 1-0 ਨਾਲ ਹਰਾ ਕੇ ਕੱਪ ਜਿੱਤਿਆ | ਫੁੱਟਬਾਲ ਟੂਰਨਾਮੈਂਟ ਵਿਚ 30 ਟੀਮਾਂ ਨੇ ਭਾਗ ਲਿਆ ਅਤੇ ਆਖ਼ਰੀ ਦਿਨ ਕੁਆਰਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਮੁਕਾਬਲੇ ਹੋਏ | ਜੇਤੂ ਭੋਏਵਾਲ ਦੀ ਟੀਮ ਨੂੰ 41000 ਰੁਪਏ ਅਤੇ ਉੱਪ ਜੇਤੂ ਭੋਰਸ਼ੀ ਬ੍ਰਾਹਮਣਾਂ ਨੂੰ 31000 ਰੁਪਏ ਨਕਦ ਤੇ ਕੱਪ ਇਨਾਮ ਵਜੋਂ ਦਿੱਤੇ ਗਏ | ਇਸ ਤੋਂ ਇਲਾਵਾ ਰੱਸਾਕਸ਼ੀ 'ਚ ਪਿੰਡ ਮਜਵਿੰਡ ਗੋਪਾਲਪੁਰਾ ਦੀ ਟੀਮ ਪਹਿਲੇ ਅਤੇ ਸ਼ਬਾਜਪੁਰ ਲੁੱਧੜ ਦੀ ਟੀਮ ਦੂਜੇ ਸਥਾਨ 'ਤੇ ਰਹੀ ਜਦ ਕਿ 60 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਦੌੜ ਵਿਚ ਗੁਰਨਾਮ ਸਿੰਘ ਖ਼ਾਲਸਾ ਕਲੱਬ ਅੰਮਿ੍ਤਸਰ ਨੇ ਪਹਿਲਾ ਅਤੇ ਮਜਵਿੰਡ ਦੇ ਰਿਟਾਇਰਡ ਇੰਸਪੈਕਟਰ ਸੁਖਵੰਤ ਸਿੰਘ ਸਿੱਧੂ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਔਰਤਾਂ ਵਲੋਂ ਵੇਲਣਾ ਸੁੱਟਣ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਚਰਨਜੀਤ ਕੌਰ ਗੋਪਾਲਪੁਰ ਪਹਿਲੇ ਤੇ ਰਵਿੰਦਰ ਕੌਰ ਮਜਵਿੰਡ ਦੂਸਰੇ ਸਥਾਨ 'ਤੇ ਰਹੀਆਂ | ਇਸ ਤੋਂ ਇਲਾਵਾ ਨੌਜਵਾਨਾਂ, ਬੱਚਿਆਂ ਤੇ ਬੱਚੀਆਂ ਦੀਆਂ 100 ਮੀਟਰ ਦੌੜਾਂ ਵੀ ਕਰਵਾਈਆਂ ਗਈਆਂ | ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਨਕਦ ਇਨਾਮਾਂ, ਕੱਪਾਂ, ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਨਿਰੰਜਣ ਸਿੰਘ ਮਜਵਿੰਡ, ਸਾਬਕਾ ਸਰਪੰਚ ਸੁਖਦੀਪ ਸਿੰਘ ਸਿੱਧੂ, ਬਲਰਾਜ ਸਿੰਘ ਸਿੱਧੂ, ਰਛਪਾਲ ਸਿੰਘ ਸਿੱਧੂ, ਮਨਜੀਤ ਸਿੰਘ ਕੌੜਾ, ਤਰਲੋਚਨ ਸਿੰਘ ਗੋਪਾਲਪੁਰ ਤੇ ਸ਼ਮਸ਼ੇਰ ਸਿੰਘ ਕੌੜਾ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਕੁਲਬੀਰ ਸਿੰਘ ਜ਼ੀਰਾ ਨੇ ਮਾਨ ਸਰਕਾਰ ਤੋਂ ਨੰਬਰਦਾਰਾਂ ਨੰੂ ਪੰਜ ਹਜ਼ਾਰ ਰੁਪਏ ਮਾਣਭੱਤਾ ਦੇਣ ਦੀ ਵਕਾਲਤ ਕੀਤੀ <br/> ਅਗਲੀ ਖ਼ਬਰ ਭਾਜਪਾ ਵਰਕਰਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।