ਤਰਨ ਤਾਰਨ, 1 ਅਪ੍ਰੈਲ (ਪਰਮਜੀਤ ਜੋਸ਼ੀ)-ਡਾਇਰੈਕਟਰ ਖੇਡਾਂ ਪੰਜਾਬ ਵਲੋਂ ਸਾਲ 2026-27 ਸੈਸ਼ਨ ਦੇ ਡੇ-ਸਕਾਲਰ ਵਿੰਗਾਂ ਦੇ ਟਰਾਇਲ ਲੈਣ ਦੇ ਹੁਕਮ ਜਾਰੀ ਹੋਏ ਹਨ | ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਵੱਖ-ਵੱਖ ਖੇਡਾਂ ਦੇ ਡੇ-ਸਕਾਲਰ ਵਿੰਗਾਂ ਦੇ ਟਰਾਇਲ ਲਏ ਜਾਣਗੇ, ਜਿਨ੍ਹਾਂ ਵਿਚ ਅੰਡਰ-14, ਅੰਡਰ-17, ਅੰਡਰ-19 ਸਾਲ ਦੇ ਲੜਕੇ ਤੇ ਲੜਕੀਆਂ ਦੇ ਜ਼ਿਲ੍ਹਾ ਪੱਧਰ ਦੇ ਵੱਖ-ਵੱਖ ਖੇਡਾਂ ਦੇ ਟਰਾਇਲ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਮਿਤੀ 4 ਅਪ੍ਰੈਲ 2026 ਨੂੰ ਇੰਡੋਰ ਹਾਲ ਵਿਚ ਗੇਮ ਜੂਡੋ, ਫੈਂਸਿੰਗ, ਕੁਸ਼ਤੀ ਦੇ ਟਰਾਇਲ ਲਏ ਜਾਣਗੇ, ਜਿਸ ਵਿਚ ਖਿਡਾਰੀ ਦੀ ਜਨਮ ਮਿਤੀ ਅੰਡਰ 14, 1 ਜਨਵਰੀ 2013 ਅੰਡਰ 17, 1 ਜਨਵਰੀ 2010 ਅੰਡਰ 19, 1 ਜਨਵਰੀ 2008 ਸਾਲ ਦੇ ਲੜਕੇ ਅਤੇ ਲੜਕੀਆਂ ਟਰਾਇਲਾਂ ਵਿਚ ਭਾਗ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਮਿਤੀ 6 ਅਪ੍ਰੈਲ 2026 ਨੂੰ ਅਥਲੈਟਿਕਸ, ਫੁੱਟਬਾਲ, ਵਾਲੀਬਾਲ, ਕਬੱਡੀ, ਨੈੱਟਬਾਲ, ਬਾਕਸਿੰਗ ਅਤੇ ਹਾਕੀ ਦੇ ਟਰਾਇਲ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਚ ਲਏ ਜਾਣਗੇ | ਉਨ੍ਹਾਂ ਕਿਹਾ ਕਿ ਖਿਡਾਰੀ ਟਰਾਇਲਾਂ ਵਾਲੇ ਸਥਾਨ 'ਤੇ ਸਵੇਰੇ 8 ਵਜੇ ਪਹੁੰਚ ਕੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਗੇ ਅਤੇ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ, ਖਿਡਾਰਨਾਂ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣਗੇ | ਉਨ੍ਹਾਂ ਕਿਹਾ ਕਿ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਤੇ ਖਿਡਾਰਨਾਂ ਨੂੰ ਵਿਭਾਗ ਵਲੋਂ ਕੋਈ ਵੀ ਟੀ.ਏ., ਡੀ .ਏ ਨਹੀਂ ਦਿੱਤਾ ਜਾਵੇਗਾ |