01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰੌਕੀ ਬੁਰਜ ਨੇ ਮੰਦਰ ਪਹੁੰਚ ਕੇ ਸਾਥੀਆਂ ਸਮੇਤ ਹੋਲੀ ਦਾ ਤਿਉਹਾਰ ਮਨਾਇਆ

ਤਰਨ ਤਾਰਨ ਵਿਖੇ ਹੋਲੀ ਤਿਉਹਾਰ ਮਨਾਉਂਦੇ ਹੋਏ ਅਮਨਦੀਪ ਸਿੰਘ ਰੌਕੀ ਬੁਰਜ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਮੰਦਰ ਪ੍ਰਬੰਧਕ | ਅਜੀਤ ਤਸਵੀਰਾਂ <br/> 06-03-2026
ਤਰਨ ਤਾਰਨ, 5 ਮਾਰਚ (ਪਰਮਜੀਤ ਜੋਸ਼ੀ)-ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਰੌਕੀ ਬੁਰਜ ਹੋਲੀ ਤਿਓਹਾਰ ਮਨਾਉਣ ਲਈ ਸ੍ਰੀ ਠਾਕੁਰ ਦੁਆਰਾ ਮੰਦਰ ਤਰਨ ਤਾਰਨ ਆਪਣੇ ਸਾਥੀਆਂ ਸਮੇਤ ਪਹੁੰਚੇ | ਜਿਥੇ ਉਨ੍ਹਾਂ ਨੇ ਮੰਦਰ ਵਿਚ ਮੱਥਾ ਟੇਕਣ ਉਪਰੰਤ ਹੋਲੀ ਖੇਡੀ ਅਤੇ ਇਕ ਦੂਸਰੇ ਨੂੰ ਰੰਗ ਲਗਾਏ | ਇਸ ਮੌਕੇ ਗੱਲਬਾਤ ਕਰਦਿਆਂ ਰੌਕੀ ਬੁਰਜ ਨੇ ਕਿਹਾ ਕਿ ਹੋਲੀ ਰੰਗਾਂ ਦਾ ਤਿਓਹਾਰ ਹੈ, ਜੋ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਪਸ ਵਿਚ ਪਿਆਰ ਅਤੇ ਸਦਭਾਵਨਾ ਵੱਧਦੀ ਹੈ | ਇਸ ਮੌਕੇ ਉਨ੍ਹਾਂ ਵਲੋਂ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਪਹੁੰਚ ਕੇ ਲੋਕਾਂ ਨਾਲ ਹੋਲੀ ਮਨਾਈ ਅਤੇ ਹੋਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਮੰਦਰ ਪ੍ਰਬੰਧਕਾਂ ਅਤੇ ਹੋਰ ਮੁਹਤਬਰਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਪਿੰਡ ਕੱਲ੍ਹਾ ਵਿਖੇ ਬ੍ਰਹਮਪੁਰਾ ਅਤੇ ਸ਼ੇਖ ਦੇ ਅਗਵਾਈ 'ਚ ਕਈ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਰਲਵੀਂ ਖੇਤੀ ਨਾਲ ਖੁਸ਼ਹਾਲੀ ਵੱਲ ਵਧ ਰਿਹੈ ਪੰਜਾਬ ਦਾ ਕਿਸਾਨ-ਡਾ. ਤੇਜਬੀਰ ਸਿੰਘ ਭੰਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।