01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਬਲਾਕ ਸੰਮਤੀ ਦੇ ਚੇਅਰਮੈਨ ਬਣੇਰਾਜਬੀਰ ਕੌਰ ਵਾਈਸ ਚੇਅਰਮੈਨ ਬਣੇ <br/>

ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਅਤੇ ਰਾਜਬੀਰ ਕੌਰ ਨੂੰ ਵਾਈਸ ਚੇਅਰਪਰਸਨ ਨਿਯੁਕਤ ਕਰਦੇ ਹੋਏ ਵਿਧਾਇਕ ਹਰਮੀਤ ਸਿੰਘ ਸੰਧੂ, ਨਾਲ ਸਮੂਹ ਬਲਾਕ ਸੰਮਤੀ ਮੈਂਬਰ | ਅਜੀਤ ਤਸਵੀਰ <br/> 06-03-2026
ਤਰਨ ਤਾਰਨ, 5 ਮਾਰਚ (ਪਰਮਜੀਤ ਜੋਸ਼ੀ)- ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਾਰੇ ਮੈਂਬਰਾਂ ਦੀ ਮੀਟਿੰਗ ਹੋਈ | ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਸਹਿਮਤੀ ਦੇ ਨਾਲ਼ ਬਲਾਕ ਸੰਮਤੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ | ਜਿਸ ਵਿਚ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਰਾਜਬੀਰ ਕੌਰ ਸਵਰਗਾਪੁਰੀ ਨੂੰ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ | ਇਸ ਮੌਕੇ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਨੇ ਸਮੂਹ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਵਿਚ ਇਲਾਕੇ ਦੇ ਵਿਕਾਸ ਅਤੇ ਲੋਕ ਭਲਾਈ ਲਈ ਲਗਾਤਾਰ ਕੰਮ ਜਾਰੀ ਰਹਿਣਗੇ | ਇਸ ਤੋਂ ਇਲਾਵਾ ਵਾਈਸ ਚੇਅਰਮੈਨ ਰਾਜਬੀਰ ਕੌਰ ਨੇ ਵੀ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦਬੁਰਜੀ ਤੋਂ ਬਲਾਕ ਸੰਮਤੀ ਮੈਂਬਰ ਯਾਦਵਿੰਦਰ ਸਿੰਘ ਰਟੋਲ, ਗੋਹਲਵੜ ਤੋਂ ਸੁਰਜੀਤ ਸਿੰਘ ਗੋਹਲਵੜ, ਨੂਰਦੀ ਤੋਂ ਕੁਲਵੰਤ ਕੌਰ ਕਾਜੀਕੋਟ, ਠਰੂ ਦਵਿੰਦਰ ਸਿੰਘ ਠੱਠੀ, ਮਲੀਆ ਤੋਂ ਮਨਜੀਤ ਕੌਰ, ਕੱਕਾ ਕੰਡਿਆਂਲ ਤੋਂ ਜਸਬੀਰ ਕੌਰ, ਪਲਾਸੌਰ ਕਲਾਂ ਤੋਂ ਭੁਪਿੰਦਰ ਸਿੰਘ, ਪੱਧਰੀ ਕਲਾਂ ਤੋਂ ਜਗਤਾਰ ਸਿੰਘ, ਮੂਸੇ ਕਲਾਂ ਤੋਂ ਸੁਖਦੀਪ ਕੌਰ ਦੋਬਲੀਆਂ, ਝਾਮਕੇ ਖੁਰਦ ਤੋਂ ਬਲਵਿੰਦਰ ਕੌਰ ਚੱਕਸਿਕੰਦਰ , ਕੋਟ ਧਰਮਚੰਦ ਕਲਾਂ ਤੋਂ ਸੁਖਜੀਤ ਕੌਰ, ਪੰਜਵੜ ਕਲਾਂ ਤੋਂ ਕਸ਼ਮੀਰ ਕੌਰ ਹੀਰਾਪੁਰ, ਝਬਾਲ ਪੁਖਤਾਂ ਤੋਂ ਰਾਜਬੀਰ ਕੌਰ ਸਵਰਗਾਪੁਰੀ, ਝਬਾਲ ਖੁਰਦ ਤੋਂ ਮਨਦੀਪ ਕੌਰ ਝਬਾਲ ਕਲਾਂ, ਅੱਡਾ ਝਬਾਲ ਤੋਂ ਮਨਜੀਤ ਸਿੰਘ, ਜੋਹਲ ਰਾਜੂ ਸਿੰਘ ਤੋਂ ਮਨਜੀਤ ਕੌਰ ਪੰਡੋਰੀ ਤਖਤ ਮੱਲ (ਸਾਰੇ ਬਲਾਕ ਸੰਮਤੀ ਮੈਂਬਰ) ਮੌਜੂਦ ਸਨ |

ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤਾ ਕਰਕੇ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ-ਸੋਨੀ ਅਗਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂਆਂ ਨੇ ਟਰੰਪ ਅਤੇ ਨੇਤਨਯਾਹੂ ਦਾ ਪੁਤਲਾ ਫੂਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।