ਪੱਟੀ, 19 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਸੰਸਥਾ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਵਿਦਾਇਗੀ ਪਾਰਟੀ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਗਿਆਰਵੀਂ ਦੇ ਵਿਦਿਆਰਥੀਆਂ ਵਲੋਂ ਸੰਸਥਾ ਦੇ ਚੇਅਰਮੈਨ ਡਾ: ਰਜੇਸ਼ ਭਾਰਦਵਾਜ, ਐਮ ਡੀ ਡਾ: ਮਰਿਦੁਲਾ ਭਾਰਦਵਾਜ, ਡਾਇਰੈਕਟਰ ਸਤਿਅਮ ਭਾਰਦਵਾਜ ਅਤੇ ਕਿ੍ਸ਼ਨਾ ਮੈਡਮ ਦਾ ਸਵਾਗਤ ਕਰਨ ਉਪਰੰਤ ਰਿਬਨ ਕਟਵਾ ਕੇ ਕੀਤੀ ਗਈ | ਸਭ ਤੋਂ ਪਹਿਲਾਂ ਜੋਤੀ ਪ੍ਰਜਵਲਿਤ ਕੀਤੀ ਗਈ | ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਐਮ. ਡੀ ਡਾ: ਮਰਿਦੁਲਾ ਭਾਰਦਵਾਜ, ਡਾਇਰੈਕਟਰ ਸਤਿਅਮ ਭਾਰਦਵਾਜ, ਸੂਬੀ ਭਾਰਦਵਾਜ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਗਏ | ਇਸ ਮੌਕੇ ਚੇਅਰਮੈਨ ਡਾ: ਰਾਜੇਸ਼ ਭਾਰਦਵਾਜ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ | ਉਪਰੰਤ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੈਪ ਵਾਕ ਤੋਂ ਬਾਅਦ 11ਵੀਂ ਜਮਾਤ ਦੇ ਵਿਦਿਆਰਥੀਆਂ ਦਾ ਬਹੁਤ ਹੀ ਵਧੀਆ ਇਕ ਡਾਂਸ ਦੀ ਪੇਸ਼ਕਾਰੀ ਕੀਤੀ ਗਈ | 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਚੰਭਿਤ ਕਰਨ ਲਈ ਡਰਾਅ ਰਾਹੀਂ ਹਰੇਕ ਵਿਦਿਆਰਥੀ ਕੋਲੋਂ ਅਲੱਗ-ਅਲੱਗ ਗਤੀਵਿਧੀ ਕਰਾਉਣ ਲਈ ਸਟੇਜ 'ਤੇ ਬੁਲਾਇਆ ਗਿਆ | ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਆਪਣੇ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਤੋਹਫੇ ਪ੍ਰਦਾਨ ਕਰਕੇ ਉਨ੍ਹਾਂ ਦੁਆਰਾ ਦਿੱਤੇ ਗੁਰ ਨੂੰ ਯਾਦ ਕੀਤਾ | ਇਸ ਤੋਂ ਬਾਅਦ ਸਮੁੱਚੀ ਮੈਨੇਜਮੈਂਟ ਵਲੋਂ ਜਮਾਤ ਪਹਿਲੀ ਤੋਂ 12ਵੀਂ ਤੱਕ ਵਧੀਆ ਅਨੁਸ਼ਾਸਨ ਵਿਚ ਰਹਿ ਕੇ ਆਗਿਆਕਾਰਤਾ ਦਾ ਸਬੂਤ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਪਾਰਟੀ ਵਿਚ ਵਧੀਆ ਕਾਰਗੁਜ਼ਾਰੀ ਦੇਣ ਵਾਲੇ ਵਿਦਿਆਰਥੀਆਂ ਨੂੰ ਮਿਸਟਰ ਫੇਅਰਵੈਲ ਅਭਿਸ਼ੇਕ ਸ਼ਰਮਾ ਅਤੇ ਮਿਸ ਫੇਅਰਵੈਲ ਪੁਨੀਤ ਕੌਰ ਨੂੰ ਚੁਣਿਆ ਗਿਆ | ਸਟੇਜ ਸੰਚਾਲਕ ਦੀ ਭੂਮਿਕਾ ਅਰਵਿੰਦਰ ਅਤੇ ਗਿਆਰਵੀਂ ਦੇ ਵਿਦਿਆਰਥੀਆਂ ਨੇ ਬਾਖੂਬੀ ਨਿਭਾਈ | ਇਸ ਮੌਕੇ ਪਿ੍ੰਸੀਪਲ ਸੋਨੀਆ ਸ਼ਰਮਾ, ਵਾਈਸ ਪਿ੍ੰਸੀਪਲ ਨਰਿੰਦਰ ਕੌਰ ,ਪ੍ਰਬੰਧਕ ਦਰਸ਼ਨ ਸਿੰਘ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |