ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਵਿੱਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਧੀਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2 ਤਹਿਤ ਚੱਲ ਰਹੇ 'ਪੋਸ਼ਣ ਵੀ, ਪੜ੍ਹਾਈ ਵੀ ਅਭਿਆਨ' ਅਨੁਸਾਰ ਆਂਗਣਵਾੜੀ ਵਰਕਰਾਂ ਲਈ ਕਰਵਾਇਆ ਗਿਆ ਟਾਇਰ ਟੂ (ਫੇਸ 2) ਟ੍ਰੇਨਿੰਗ ਦਾ ਬਲਾਕ ਗੰਡੀਵਿੰਡ ਦਾ ਚੌਥਾ ਬੈਚ ਸਫਲਤਾਪੂਰਵਕ ਸੰਪੰਨ ਹੋ ਗਿਆ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਉਦੇਸ਼ ਆਂਗਣਵਾੜੀ ਕੇਂਦਰਾਂ ਵਿਚ 3 ਤੋਂ 6 ਸਾਲ ਦੇ ਬੱਚਿਆਂ ਲਈ ਖੇਡ-ਅਧਾਰਿਤ ਅਤੇ ਬੱਚਾ-ਕੇਂਦਰਿਤ ਸਿੱਖਣ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ | ਟ੍ਰੇਨਿੰਗ ਦੌਰਾਨ ਭਾਸ਼ਾ ਵਿਕਾਸ ਲਈ ਕਹਾਣੀ ਕਥਨ ਅਤੇ ਤਸਵੀਰ ਪਾਠ, ਬੌਧਿਕ ਵਿਕਾਸ ਲਈ ਗਿਣਤੀ ਅਤੇ ਮਿਲਾਨ ਗਤੀਵਿਧੀਆਂ, ਰਚਨਾਤਮਕ ਵਿਕਾਸ ਲਈ ਕਲਾ ਕਿਰਿਆਵਾਂ, ਸਰੀਰਕ ਵਿਕਾਸ ਲਈ ਸਮੂਹ ਖੇਡਾਂ ਅਤੇ ਸੱਭਿਆਚਾਰਕ ਵਿਕਾਸ ਲਈ ਲੋਕ ਗੀਤਾਂ ਅਤੇ ਰਿਵਾਇਤੀ ਖੇਡਾਂ ਬਾਰੇ ਵਿਹਾਰਕ ਸੈਸ਼ਨ ਲਗਾਏ ਗਏ | ਇਸ ਮੌਕੇ ਸੀ.ਡੀ.ਪੀ.ਓ ਨਿਵੇਦਿਤਾ ਕੁਮਰਾ, ਗੁਰਵੇਲ ਸਿੰਘ ਜ਼ਿਲ੍ਹਾ ਕੋਆਰਡੀਨੇਟਰਪੋਸ਼ਣ ਅਭਿਆਨ, ਸੁਲੱਖਣ ਸਿੰਘ ਬਲਾਕ ਕੋਆਰਡੀਨੇਟਰ ਪੋਸ਼ਣ ਅਭਿਆਨ ਅਤੇ ਜਸਪ੍ਰੀਤ ਕੌਰ ਸੁਪਰਵਾਈਜ਼ਰ ਤਰਨ ਤਾਰਨ ਹਾਜ਼ਰ ਰਹੇ ਅਤੇ ਟ੍ਰੇਨਿੰਗ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ | ਟ੍ਰੇਨਿੰਗ ਦੌਰਾਨ ਵਾਰਿੰਦਰ ਕੁਮਾਰ ਸਿੱਖਿਆ ਵਿਭਾਗ ਜ਼ਿਲ੍ਹਾ ਤਰਨ ਤਾਰਨ ਵਲੋਂ ਦਿਵਿਆਂਗ ਜਨ ਲਾਭਪਾਤਰੀਆਂ ਦੇ ਸਬੰਧ ਵਿਚ ਵਿਭਾਗ ਅਤੇ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਆਂਗਣਵਾੜੀ ਵਰਕਰਾਂ ਨੂੰ ਦਿਵਿਆਂਗ ਬੱਚਿਆਂ ਨੂੰ ਸਰਕਾਰੀ ਸਹੂਲਤਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ |