16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜ਼ੋਨ ਬਾਬਾ ਦੀਪ ਸਿੰਘ ਜੀ ਵਲੋਂ ਤਿੰਨ ਪਿੰਡਾਂ ਦੀਆਂ ਚੋਣਾਂ ਕਰਵਾ ਕੇ ਕੀਤਾ ਲਾਮਬੰਦ

ਅਜੀਤ ਡੈਸਕ 20-02-2026
ਤਰਨ ਤਾਰਨ, 19 ਫਰਵਰੀ (ਇਕਬਾਲ ਸਿੰਘ ਸੋਢੀ)-­ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਅਧੀਨ ਜੋਨ ਬਾਬਾ ਦੀਪ ਸਿੰਘ ਜੀ ਦੇ ਵਲੋਂ ਚੋਣਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਤਿੰਨ ਪਿੰਡ ਬਹਿਲਾ ਤੋਂ ਪ੍ਰਧਾਨ ਮਿਲਖਾ ਸਿੰਘ, ਪਿੰਡ ਠੱਠੀ ਤੋਂ ਪ੍ਰਧਾਨ ਗੁਰਪਾਲ ਸਿੰਘ ਪਾਲਾ, ਪਿੰਡ ਖਾਰਾ ਤੋਂ ਪ੍ਰਧਾਨ ਸਤਿੰਦਰ ਸਿੰਘ ਗੋਰਾ ਨਵੀਆਂ ਇਕਾਈਆਂ ਦੀ ਜਿੰਮੇਵਾਰੀ ਸੌਂਪੀ ਗਈ | ਕਿਸਾਨ, ਮਜ਼ਦੂਰ, ਨੌਜਵਾਨ, ਬੀਬੀਆਂ ਵੱਡੇ ਪੱਧਰ ਤੇ ਮੈਂਬਰ ਬਣੇ, ਜ਼ੋਨ ਬਾਬਾ ਦੀਪ ਸਿੰਘ ਜੀ ਦੇ ਆਗੂਆਂ ਦੀ ਅਗਵਾਈ ਹੇਠ ਤਿੰਨ ਸਾਲ ਪੂਰੇ ਹੋਣ 'ਤੇ ਨਵੀਂ ਚੋਣ ਸੰਵਿਧਾਨ ਮੁਤਾਬਕ ਹੋਈ, ਨਵੀਂ ਟੀਮ ਵਿਚ 21 ਮੈਂਬਰੀ ਕਮੇਟੀਆਂ ਬਣਾਈਆਂ ਗਈਆਂ, ਜਿਸ ਵਿਚ ਅਨੇਕਾਂ ਹੀ ਨੌਜਵਾਨ ਮੈਂਬਰ ਸ਼ਾਮਿਲ ਹੋਏ, ਪਿੰਡ ਗੋਹਲਵੜ ਤੋਂ ਨੌਜਵਾਨਾਂ ਦੀ ਕਮੇਟੀ ਦੇ ਪ੍ਰਧਾਨ ਗੁਰਲਾਲ ਸਿੰਘ ਲਾਲ ਬਣੇ ਤੇ ਸਾਰੇ ਆਗੂਆਂ ਜਥੇਬੰਦੀ ਵਿਚ ਸ਼ਾਮਿਲ ਹੋਣ 'ਤੇ ਵਿਸ਼ਵਾਸ ਦਿਵਾਇਆ ਕਿ ਹਰ ਸੰਘਰਸ਼ ਵਿਚ ਹਿੱਸਾ ਲੈਣਗੇ, ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਕਿਸਾਨ ਆਗੂ, ਮਨਜਿੰਦਰ ਸਿੰਘ ਗੋਹਲਵੜ, ਅੰਗਰੇਜ਼ ਸਿੰਘ ਦਬੁਰਜੀ, ਨਵਜੀਤ ਸਿੰਘ ਗੋਹਲਵੜ, ਬਾਬਾ ਸੁਵਿੰਦਰ ਸਿੰਘ ਖਾਰਾ ਨੇ ਕਿਹਾ ਕਿ ਜਥੇਬੰਦੀ ਦੇ ਵਿਧਾਨ ਮੁਤਾਬਿਕ ਇਕਾਈ ਦੀ ਚੋਣ ਤਿੰਨ ਸਾਲ ਬਾਅਦ ਹੋਣੀ ਹੁੰਦੀ ਹੈ, ਇਸ ਅਮਲ ਤਹਿਤ ਅੱਜ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕੋਈ ਵੀ ਸੰਘਰਸ਼ ਦਾ ਐਲਾਨ ਹੋਵੇ ਹਰੇਕ ਸੰਘਰਸ਼ਾਂ ਦੇ ਮੈਦਾਨ ਵਿਚ ਸਾਰੀਆਂ ਇਕਾਈਆਂ ਵੱਧ ਚੜ ਕੇ ਹਿੱਸਾ ਲੈਂਦੀਆਂ ਰਹਿਣਗੀਆਂ, ਹਰੇਕ ਮੋਰਚੇ ਦੀ ਤਿਆਰੀ ਲਈ ਵੱਧ ਤੋਂ ਵੱਧ ਫੰਡ ਇਕੱਠੇ ਕੀਤੇ ਜਾਣ ਅਤੇ ਜੋ ਜ਼ਰੂਰਤ ਪੈਣ ਸਮੇਂ ਵਰਤਿਆ ਜਾ ਸਕੇ, ਜਥੇਬੰਦੀ ਵਲੋਂ ਅਟੱਲ ਫ਼ੈਸਲਾ ਕੀਤਾ ਹੋਇਆ ਹੈ ਕਿ ਪਿੰਡਾਂ ਵਿਚ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ | ਕਿਸਾਨ ਆਗੂਆਂ ਨੇ ਅੱਜ ਨਵੀਆਂ ਬਣੀਆਂ ਟੀਮਾਂ ਨੂੰ ਵਧਾਈ ਦਿੱਤੀ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ, ਜਥੇਬੰਦੀ ਵਲੋਂ ਆਉਣ ਵਾਲੇ ਐਕਸ਼ਨਾਂ ਲਈ ਤਿਆਰ ਰਹਿਣ ਲਈ ਕਿਹਾ |
ਪਿਛਲੀ ਖ਼ਬਰ ਵਾਰਡ ਨੰਬਰ 10 'ਚ ਸੀਵਰੇਜ ਗਟਰ ਦੇ ਢੱਕਣ ਟੁੱਟੇ, ਹਾਦਸਾ ਹੋਣ ਦਾ ਖ਼ਤਰਾ ਬਣਿਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਪੰਜਾਬ ਨੂੰ ਰੰਗਲਾ ਨਹੀਂ ਕੰਗਾਲ ਪੰਜਾਬ ਬਣਾਉਣਾ ਚਾਹੁੰਦੀ-ਬ੍ਰਹਮਪੁਰਾ, ਸ਼ੇਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।