16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਹੰਗਾਮੀ ਮੀਟਿੰਗ

ਅਜੀਤ ਡੈਸਕ 20-02-2026
ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)-ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਜ਼ਿਲ੍ਹਾ ਜਥੇਬੰਦੀ ਤਰਨ ਤਾਰਨ ਦੀ ਮੀਟਿੰਗ ਜਸਪਾਲ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੂੰ ਕੰਮਕਾਜ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿਚ ਇਫਕੋ ਦੇ ਏਰੀਆ ਅਫਸਰ ਚਰਨਪ੍ਰੀਤ ਸਿੰਘ, ਜੋ ਕਿ ਲੰਮੇ ਸਮੇਂ ਤੋਂ ਤਰਨ ਤਾਰਨ ਇਫਕੋ ਵਿਚ ਕੰਮ ਕਰ ਰਿਹਾ ਹੈ, ਇਸ ਦਾ ਸਭਾਵਾਂ ਦੇ ਕਰਮਚਾਰੀਆਂ ਪ੍ਰਤੀ ਵਤੀਰਾ ਬਹੁਤ ਹੀ ਮਾੜਾ ਹੈ | ਇਹ ਅਧਿਕਾਰੀ ਸਭਾਵਾਂ ਵਿਚ ਖਾਦਾਂ ਮਨਮਰਜ਼ੀ ਨਾਲ ਭੇਜਦਾ ਹੈ | ਕਈ ਸਭਾਵਾਂ ਵਿਚ ਪਿਛਲੇ ਸਮੇਂ ਦੌਰਾਨ ਕੋਈ ਵੀ ਖਾਦ ਨਹੀਂ ਭੇਜੀ ਗਈ, ਇਸ ਦੇ ਉਲਟ ਇਹ ਖਾਦਾਂ ਪ੍ਰਾਈਵੇਟ ਬਜ਼ਾਰ ਵਿਚ ਦਿੰਦਾ ਹੈ, ਜਿਸ ਨਾਲ ਸਭਾਵਾਂ ਦੇ ਮੈਂਬਰਾਂ ਦਾ ਬਹੁਤ ਨੁਕਸਾਨ ਹੁੰਦਾ ਹੈ | ਇਸ ਵਿਰੁੱਧ ਅੱਗੇ ਵੀ ਕਈ ਵਾਰ ਇਫਕੋ ਦੇ ਅਧਿਕਾਰੀਆਂ ਨੂੰ ਅਤੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ | ਅੱਜ ਫਿਰ ਇਫਕੋ ਦੇ ਮੈਨਜਿੰਗ ਡਾਇਰੈਕਟਰ ਦਿੱਲੀ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਅਧਿਕਾਰੀ ਚਰਨਪ੍ਰੀਤ ਸਿੰਘ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਤਰਨ ਤਾਰਨ ਤੋਂ ਤੁਰੰਤ ਬਦਲੀ ਕਰਨ ਦੀ ਬੇਨਤੀ ਕਰਦੇ ਹਾਂ ਤਾਂ ਕਿ ਸਭਾਵਾਂ ਦੇ ਕਿਸਾਨ ਮੈਂਬਰਾਂ ਨੂੰ ਖਾਦਾਂ ਦੀ ਸਪਲਾਈ ਸਮੇਂ ਸਿਰ ਮਿਲ ਸਕੇ | ਇਸ ਤੋਂ ਇਲਾਵਾ ਮੀਟਿੰਗ ਵਿਚ ਦੀ ਤਰਨ ਤਾਰਨ ਕੇਂਦਰੀ ਸਹਿਕਾਰੀ ਬੈਂਕ ਵਲੋਂ ਸਭਾਵਾਂ ਦੇ ਮਰ ਚੁੱਕੇ ਮੈਂਬਰਾਂ ਦੇ ਵਾਰਿਸਾਂ ਨੂੰ ਕਰਜ਼ਾ ਅਡਵਾਸ ਨਹੀਂ ਕਰ ਰਹੇ, ਜਿਸ ਨਾਲ ਸਭਾਵਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਸਭਾਵਾਂ ਦੇ ਮਰ ਚੁੱਕੇ ਮੈਂਬਰਾਂ ਦੇ ਵਾਰਿਸਾਂ ਨੂੰ ਬੈਂਕ ਪਾਸੋਂ ਤੁਰੰਤ ਖਾਤੇ ਖੋਲ੍ਹ ਕੇ ਬਣਦੀਆਂ ਸਹੂਲਤਾਂ ਦਿਵਾਈਆਂ ਜਾਣ | ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਪ੍ਰਗਟ ਸਿੰਘ ਮਨਿਹਾਲਾ, ਤਾਰਾ ਚੰਦ ਪੁੰਜ ਜ਼ਿਲ੍ਹਾ ਸਾਬਕਾ ਪ੍ਰਧਾਨ, ਰਘਬੀਰ ਸਿੰਘ ਮੀਤ ਪ੍ਰਧਾਨ, ਫ਼ਤਿਹ ਸਿੰਘ ਜਨਰਲ ਸਕੱਤਰ, ਕੁਲਦੀਪ ਸਿੰਘ ਤਰਨ ਤਾਰਨ, ਮਨਜਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ, ਬਲਜੀਤ ਸਿੰਘ ਪੱਟੀ, ਸੁਖਮਨਦੀਪ ਸਿੰਘ ਗੰਡੀਵਿੰਡ, ਪ੍ਰਭਜੀਤ ਸਿੰਘ ਭਿੱਖੀਵਿੰਡ, ਰਾਜਬੀਰ ਸਿੰਘ ਖਡੂਰ ਸਾਹਿਬ, ਬਲਵੰਤ ਸਿੰਘ ਚੋਹਲਾ ਸਾਹਿਬ, ਰੇਸ਼ਮ ਸਿੰਘ ਵਲਟੋਹਾ ਸਾਰੇ ਬਲਾਕ ਪ੍ਰਧਾਨ ਤੋਂ ਇਲਾਵਾ ਜਗਰੂਪ ਸਿੰਘ, ਰਜਿੰਦਰ ਕੁਮਾਰ, ਰਾਜਦੀਪ ਸਿੰਘ, ਤਰਸੇਮ ਸਿੰਘ, ਦਵਿੰਦਰ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ, ਗੁਰਸੇਵਕ ਸਿੰਘ, ਸਤਬੀਰ ਸਿੰਘ, ਨਿਸ਼ਾਨ ਸਿੰਘ, ਕੁਲਦੀਪ ਸਿੰਘ, ਉਮਰਦੀਪ ਸਿੰਘ, ਪ੍ਰੀਤਪਾਲ ਸਿੰਘ, ਰਾਜਬੀਰ ਸਿੰਘ ਗੰਡੀਵਿੰਡ, ਅਮਨਜੋਤ ਸਿੰਘ, ਸਿਕੰਦਰ ਸਿੰਘ, ਪ੍ਰੇਮ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੁਣ ਲੋੜ ਹੈ ਇਕ ਹੋਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ-ਭੁੱਚਰ ਅਗਲੀ ਖ਼ਬਰ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਪੱਟੀ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।