ਖਾਲੜਾ, 19 ਫਰਵਰੀ (ਜੱਜਪਾਲ ਸਿੰਘ ਜੱਜ)-ਅਮਰਕੋਟ ਵਿਖੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਹੋਏ ਬੇਮਿਸਾਲ ਇਕੱਠ ਨੇ ਵਿਰੋਧੀ ਪਾਰਟੀਆਂ ਦੇ ਮੱਥੇ 'ਤੇ ਪਸੀਨੇ ਲੈ ਆਂਦੇ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਹਰਚਰਨ ਸਿੰਘ ਸਿੱਧਵਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਰਾਜ ਤੋਂ ਸਤਾਈ ਪਈ ਹੈ ਅਤੇ ਉਹ 2022 ਵਿਚ ਕੀਤੀ ਭੁੱਲ ਨੂੰ ਸੁਧਾਰਨ ਲਈ 2027 ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ ਕਿ ਵੋਟ ਸ਼ਕਤੀ ਦੀ ਵਰਤੋਂ ਕਰਦਿਆਂ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਕੇ ਪੰਜਾਬ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿਚ ਸੌਂਪੀ ਜਾਵੇ | ਇਸ ਮੌਕੇ ਗੁਰਸ਼ਰਨ ਪਾਲ ਸਿੰਘ ਸਾਂਡਪੁਰਾ, ਨਵਦੀਪ ਸਿੰਘ ਭਿੱਖੀਵਿੰਡ ਜਸਕਰਨ ਸਿੰਘ ਚੱਠਾ, ਸੋਨਾ ਸਿੰਘ ਸਿੱਧਵਾਂ, ਯਾਦਵਿੰਦਰ ਸਿੰਘ ਬਾਬੜ, ਹਰਭਜਨ ਸਿੰਘ ਕਾਲੇ ਪਿੰਡ, ਪਿੰਦਰ ਸਿੱਧਵਾਂ ਆਦਿ ਅਕਾਲੀ ਵਰਕਰ ਹਾਜ਼ਰ ਸਨ |