ਝਬਾਲ, 19 ਫਰਵਰੀ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਤਰਨ ਤਾਰਨ ਹਲਕੇ ਤੋਂ ਚੋਣ ਲੜ ਚੁੱਕੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੱਖ-ਵੱਖ ਕੇਸਾਂ ਵਿਚ ਜਮਾਨਤ ਮਿਲਣ ਉਪਰੰਤ ਅਕਾਲੀ ਵਰਕਰਾਂ ਸਮੇਤ ਗੁਰਦੁਆਰਾ ਸਾਹਿਬ ਜੀ ਵਿਖੇ ਨਤਮਸਤਕ ਹੋਏ ਅਤੇ ਬੈਠ ਕੇ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ | ਇਸ ਸਮੇਂ ਗੁਰਦੁਆਰਾ ਸਾਹਿਬ ਜੀ ਦੇ ਮੈਨੇਜ਼ਰ ਧਰਮਿੰਦਰ ਸਿੰਘ ਅਤੇ ਹੋਰਾਂ ਵਲੋਂ ਬੀਬੀ ਕੰਚਨਪ੍ਰੀਤ ਕੌਰ ਨੂੰ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਤਰਨ ਤਾਰਨ ਤੋਂ ਇੱਥੇ ਗੁਰਦੁਆਰਾ ਸਾਹਿਬ ਜੀ ਪਹੁੰਚਣ ਤੱਕ ਰਸਤੇ ਵਿਚ ਵੱਖ ਵੱਖ ਥਾਵਾਂ 'ਤੇ ਅਕਾਲੀ ਵਰਕਰਾਂ ਵਲੋਂ ਕੰਚਨਪ੍ਰੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਦਫ਼ਤਰ ਵਿਚ ਗੱਲਬਾਤ ਕਰਦਿਆਂ ਕੰਚਨਪ੍ਰੀਤ ਕੌਰ ਨੇ ਆਖਿਆ ਕਿ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਸੱਚਾਈ ਦੀ ਜਿੱਤ ਹੋਵੇਗੀ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਦਲ ਹਾਈਕਮਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਦੀ 'ਆਪ' ਸਰਕਾਰ ਹੁਣ ਪੂਰੀ ਤਰ੍ਹਾਂ ਫਲੋਪ ਹੋ ਚੁੱਕੀ ਹੈ ਅਤੇ ਆਏ ਦਿਨ ਪੰਜਾਬ ਵਿਚ ਵਾਪਰ ਰਹੀਆਂ ਵੱਖ-ਵੱਖ ਘਟਨਾਵਾਂ ਕਾਰਨ ਇਥੇ ਪੂਰੀ ਤਰ੍ਹਾਂ ਜੰਗਲ ਰਾਜ ਬਣ ਚੁੱਕਾ ਹੈ | ਇਸ ਸਮੇਂ ਉਨ੍ਹਾਂ ਦੇ ਨਾਲ ਚੇਅਰਮੈਨ ਗੁਰਸੇਵਕ ਸਿੰਘ ਸੇਖ, ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ, ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ, ਜਥੇਦਾਰ ਮਨਜੀਤ ਸਿੰਘ ਝਬਾਲ, ਪੂਰਨ ਸਿੰਘ ਝਬਾਲ, ਅਮਰਿੰਦਰ ਸਿੰਘ ਮਾਣਕ ਬੰਬਈ ਵਾਲੇ ਝਬਾਲ, ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ, ਸਾਬਕਾ ਸਰਪੰਚ ਜਗਤਾਰ ਸਿੰਘ ਸਵਰਗਾਪੁਰੀ, ਰਾਮ ਸਿੰਘ ਨਾਮਧਾਰੀ, ਲੀਡਰ ਮਖਤੂਲ ਸਿੰਘ ਸਵਰਗਾਪੁਰੀ, ਸਰਪੰਚ ਸੋਨੂੰ ਬਰਾੜ ਦੋਦੇ, ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਝਬਾਲ, ਸਾਬਕਾ ਚੇਅਰਮੈਨ ਤੇਗਾ ਸਿੰਘ ਸੋਹਲ, ਸਾਬਕਾ ਸਰਪੰਚ ਜਸਬੀਰ ਸਿੰਘ ਭੁੱਚਰ, ਸਾਬਕਾ ਸਰਪੰਚ ਜਗਮੋਹਨ ਸਿੰਘ ਭੁੱਚਰ, ਸਾਬਕਾ ਸਰਪੰਚ ਵਰਿੰਦਰ ਸਿੰਘ ਹੀਰਾਪੁਰ, ਸੰਨੀ ਸੇਰੋਂ, ਗੁਰਸੇਵਕ ਸਿੰਘ ਐਮਾਂ, ਪੱਪੂ ਪਹਿਲਵਾਨ ਠੱਠਾ, ਗਿਆਨੀ ਸੁਖਰਾਜ ਸਿੰਘ ਸੋਹਲ, ਸਾਬਕਾ ਸਰਪੰਚ ਬਲਜੀਤ ਸਿੰਘ ਛਿਛਰੇਵਾਲ, ਸੋਨੂ ਦੋਦੇ, ਅਵਤਾਰ ਸਿੰਘ ਬੁਰਜ, ਦਿਲਬਾਗ ਸਿੰਘ ਜੋਧਾ, ਗੁਰਵਿੰਦਰ ਸਿੰਘ ਲਾਡੀ ਤਰਨ ਤਾਰਨ ਅਤੇ ਹੋਰ ਵਰਕਰ ਹਾਜ਼ਰ ਸਨ |