17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਦੁਕਾਨ ਤੋਂ ਲੁੱਟ-ਖੋਹ ਕਰ ਕੇ ਲੁਟੇਰਾ ਫ਼ਰਾਰ <br/>

ਅਜੀਤ ਡੈਸਕ 19-02-2026
ਤਰਨ ਤਾਰਨ, 18 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਦੁਕਾਨ 'ਤੇ ਬੈਠੇ ਨਾਬਾਲਗ ਲੜਕੇ ਪਾਸੋਂ ਲੁੱਟ-ਖੋਹ ਕਰਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਲੁਟੇਰੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਖਾਲੜਾ ਵਿਖੇ ਰਸ਼ਪਾਲ ਸਿੰਘ ਪੁੱਤਰ ਲੇਟ ਗੁਰਮੁੱਖ ਸਿੰਘ ਵਾਸੀ ਨਾਰਲੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਕੱਪੜੇ ਦੀ ਦੁਕਾਨ ਕਰਦਾ ਹੈ, ੳੇਸਦੀ ਦੁਕਾਨ ਪਿੰਡ ਨਾਰਲੀ ਵਿਚ ਹੈ | ਦੁਕਾਨ 'ਤੇ ਆਪਣੀ ਪਤਨੀ ਤੇ ਆਪਣੇ ਲੜਕੇ ਨੂੰ ਬਿਠਾ ਕੇ ਪਿੰਡਾਂ ਵਿਚ ਵੀ ਫੇਰੀ ਲਗਾਉਣ ਚਾਲੇ ਜਾਂਦਾ ਹੈ | 16 ਫਰਵਰੀ ਨੂੰ ਉਹ ਆਪਣੀ ਦੁਕਾਨ ਤੇ ਆਪਣੇ ਲੜਕੇ ਸੁਖਮਨਦੀਪ ਸਿੰਘ ਜਿਸਦੀ ਉਮਰ ਕਰੀਬ 11 ਸਾਲ ਹੈ, ਨੂੰ ਬਿਠਾ ਕੇ ਉਹ ਆਪ ਪਿੰਡਾਂ ਵਿਚ ਫੇਰੀ ਲਗਾਉਣ ਲਈ ਚਲਾ ਗਿਆ ਤਾਂ ਪਿੱਛੋ ਇਕ ਨੌਜਵਾਨ ਆਇਆ ਜਿਸਨੇ ਆਪਣਾ ਮੂੰਹ ਕੱਪੜੇ ਨਾਲ ਬੰਨਿਆਂ ਹੋਇਆ ਸੀ. ਦੁਕਾਨ ਵਿਚ ਆਇਆ ਜਿਸਨੇ ਪਿਸਤੌਲ ਦਿਖਾ ਕੇ ਗੱਲੇ੍ਹ ਵਿਚੋੋਂ 400 ਰੁਪਏ ਅਤੇ ਦੁਕਾਨ ਵਿਚ ਪਾਈਆ ਬੁਗਣੀਆਂ ਵਿਚੋਂ 8500 ਰੁਪਏ ਕੱਢ ਕੇ ਲੈ ਗਿਆ ਹੈ | ਜਾਂਚ ਅਧਿਕਾਰੀ ਏ.ਐੱਸ.ਆਈ.ਗੁਰਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਰਾਜਸਥਾਨ ਨੂੰ ਜਾਂਦਾ ਪੰਜਾਬ ਦਾ ਪਾਣੀ ਰੋਕਣ ਦਾ ਲਿਆ... ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਪਵਨ ਦੇਵਗਨ 'ਜੀ ਰਾਮ ਜੀ' ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।