23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਇਤਿਹਾਸਿਕ ਪਿੰਡ ਫਤਿਆਬਾਦ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹਾਂ- ਸਰਪੰਚ ਮਣਕੂ <br/>

ਅਜੀਤ ਡੈਸਕ 18-02-2026
ਫਤਿਆਬਾਦ, 17 ਫਰਵਰੀ (ਹਰਵਿੰਦਰ ਸਿੰਘ ਧੂੰਦਾ)-ਗ੍ਰਾਮ ਪੰਚਾਇਤ ਫਤਿਆਬਾਦ ਦੇ ਸਰਪੰਚ ਜਗਵਿੰਦਰ ਸਿੰਘ ਮੱਣਕੂ ਨੇ ਮੈਂਬਰ ਜਸਬੀਰ ਸਿੰਘ ਸਾਬੀ, ਕੁਲਦੀਪ ਸਿੰਘ ਮਾਣਾ, ਕੁਲਦੀਪ ਸਿੰਘ ਕੰਬੋਜ, ਲਖਵਿੰਦਰ ਸਿੰਘ ਕਾਨੂੰਗੋ, ਦਲਬੀਰ ਸਿੰਘ ਠਾਣੇਦਾਰ, ਮਨਜੀਤ ਸਿੰਘ ਪੱਪੂ ਅਤੇ ਆਮ ਆਦਮੀ ਪਾਰਟੀ ਕਲੀਨਕ ਵਿਖੇ ਤਾਇਨਾਤ ਡਾ.ਤਲਵਿੰਦਰ ਸਿੰਘ ਲਾਲਪੁਰ ਸਮੇਤ ਪਿੰਡ ਦੇ ਵੱਖ-ਵੱਖ-ਵੱਖ ਸਥਾਨਾਂ 'ਤੇ ਗੰਦੇ ਪਾਣੀ ਦੇ ਨਿਕਾਸ ਲਈ ਕਾਮਿਆਂ ਦੇ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰਨ ਸਮੇਂ ਕੀਤਾ | ਸਰਪੰਚ ਜਗਵਿੰਦਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਦੇ ਬਾਹਰਵਾਰ ਨਾਲਿਆਂ ਦੀ ਸਫ਼ਾਈ ਨਾ ਹੋਣ ਕਰਕੇ ਲੰਮੇ ਸਮੇਂ ਤੋਂ ਗੰਦਾ ਪਾਣੀ ਸੜਕ 'ਤੇ ਆ ਕੇ ਰਾਹਗੀਰਾਂ ਤੇ ਨਗਰ ਨਿਵਾਸੀਆਂ ਲਈ ਮੁਸ਼ਕਿਲਾਂ ਦਾ ਕਾਰਨ ਬਣਿਆ ਸੀ | ਇਸ ਤੋਂ ਇਲਾਵਾ ਨਾਲੀਆਂ ਦਾ ਗੰਦਾ ਪਾਣੀ ਹਸਪਤਾਲ ਦੇ ਵਿਹੜੇ ਵਿਚ ਪੈ ਰਿਹਾ ਸੀ,.ਜਿਸ ਕਾਰਨ ਹਸਪਤਾਲ ਸਟਾਫ ਤੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ | ਇਨ੍ਹਾਂ ਲੋਕ ਸਮਸਿਆਵਾਂ ਨੂੰ ਸਮਝਦਿਆਂ ਗ੍ਰਾਮ ਪੰਚਾਇਤ ਫਤਿਆਬਾਦ ਵਲੋੋਂ ਸਰਕਾਰੀ ਸਹਿਯੋਗ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਦੀ ਸਫਾਈ ਤੋਂ ਇਲਾਵਾ ਛੱਪੜਾਂ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ | ਜਿਸ ਸਦਕਾ ਫਤਿਆਬਾਦ ਪਿੰਡ ਜਲਦੀ ਹੀ ਵਿਕਾਸ ਪੱਖੋਂ ਨਮੂਨੇ ਦਾ ਪਿੰਡ ਬਣ ਜਾਵੇਗਾ | ਸਰਪੰਚ ਡਾ.ਜਗਵਿੰਦਰ ਸਿੰਘ ਮਣਕੂ ਤੇ ਪੰਚਾਇਤ ਮੈਂਬਰਾਂ ਕਿਹਾ ਕਿ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜ ਨਿਰੰਤਰ ਜਾਰੀ ਹਨ ਅਤੇ ਉਹ 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ |

ਪਿਛਲੀ ਖ਼ਬਰ ਵਿਜ਼ਡਮ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਇੰਗਲਿਸ਼ ਉਲੰਪੀਆਡ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਕਰ ਮੁਕਤ ਵਪਾਰ ਤੇ ਬਿਜਲੀ ਸੋਧ ਬਿੱਲ ਅਤੇ ਬੀਜ ਐਕਟ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਨੇ ਪੁਤਲੇ ਫੂਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।