ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)- ਅਕਾਸ਼ ਇੰਸਟੀਚਿਊਟ ਤਰਨ ਤਾਰਨ ਟੀ-ਪੁਆਇੰਟ ਨੇ ਆਪਣੇ ਪਹਿਲੇ ਹੀ ਸਾਲ ਵਿਚ ਅਜਿਹੇ ਸ਼ਾਨਦਾਰ ਨਤੀਜੇ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਜੋ ਅੱਜ ਤੋਂ ਪਹਿਲਾਂ ਇੱਥੇ ਕਦੇ ਨਹੀਂ ਦੇਖੇ ਗਏ | ਜੇ.ਈ.ਈ. (ਮੇਨ 2026) ਸ਼ੈਸ਼ਨ-1 ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਤਰਨ ਤਾਰਨ ਵਿਚ ਹੀ ਵਿਦਿਆਰਥੀਆਂ ਨੂੰ ਵੱਡੇ ਸ਼ਹਿਰਾਂ ਵਾਂਗ ਪੜ੍ਹਾਈ ਦੀ ਵਧੀਆ ਸਹੂਲਤ ਅਕਾਸ਼ ਇੰਸਟੀਚਿਊਟ ਵਲੋਂ ਦਿੱਤੀ ਜਾ ਰਹੀ ਹੈ | ਪਹਿਲੀ ਵਾਰ ਹੈ ਕਿ ਇਤਿਹਾਸਕ ਇਸ ਸੰਸਥਾ ਦੇ ਖੁੱਲ੍ਹਣ ਤੋਂ ਬਾਅਦ ਪਹਿਲੀ ਵਾਰ ਇੱਥੋਂ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ 'ਤੇ ਆਪਣਾ ਲੋਹਾ ਮਨਵਾਇਆ ਹੈ | ਅਕਾਸ਼ ਇੰਸਟੀਚਿਊਟ ਵਿਚ ਪੜ੍ਹਦੇ ਵੰਸ਼ਦੀਪ ਸਿੰਘ ਨੇ 99.03 ਫੀਸਦੀ ਅੰਕ ਹਾਸਲ ਕਰਕੇ ਨਵਾਂ ਇਤਿਹਾਸ ਰਚਿਆ | ਇਸ ਤੋਂ ਇਲਾਵਾ ਇਥੋਂ ਦੇ ਵਿਦਿਆਰਥੀ ਕਰਨਿਕ ਕੁੰਦਰਾ ਨੇ 98.64 ਫੀਸਦੀ ਅੰਕ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ | ਇਹ ਪਹਿਲੀ ਵਾਰ ਹੈ ਕਿ ਤਰਨ ਤਾਰਨ ਦੇ ਕਿਸੇ ਇੰਸਟੀਚਿਊਟ ਨੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਇੰਨੇ ਵੱਡੇ ਪੱਧਰ 'ਤੇ ਟਾਪਰ ਪੈਦਾ ਕੀਤੇ ਹਨ | ਸਾਡੇ ਚਮਕਦੇ ਸਿਤਾਰੇ ਪਹਿਲੇ ਸੈਸ਼ਨ ਦੀ ਵੱਡੀ ਪ੍ਰਾਪਤੀ ਸੰਸਥਾ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੇ ਦਿਖਾ ਦਿੱਤਾ ਕਿ ਸਹੀ ਮਾਰਗਦਰਸ਼ਨ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐੱਮ.ਡੀ. ਜਸਵਿੰਦਰ ਕੌਰ ਨੇ ਦੱਸਿਆ ਕਿ ਇਸ ਇੰਸਟੀਚਿਊਟ ਦੀ ਏਕਨੂਰ ਕੌਰ ਨੇ 93.92 ਫੀਸਦੀ, ਭਵਨੂਰ ਕੌਰ ਨੇ 93.41 ਫੀਸਦੀ, ਖੁਸ਼ਦੀਪ ਸਿੰਘ ਵੀਰਕ ਨੇ 93.11 ਫੀਸਦੀ, ਹਰਜੋਤ ਸਿੰਘ ਨੇ 92 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਤਰਨ ਤਾਰਨ ਵਿਚ ਕਦਮ ਰੱਖਿਆ ਸੀ ਸਾਡਾ ਇਕੋ ਇਕ ਸੁਪਨਾ ਸੀ ਕਿ ਇਥੋਂ ਦੇ ਹੋਣਹਾਰ ਬੱਚਿਆਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣ ਜੋ ਚੰਡੀਗੜ੍ਹ ਜਾਂ ਕੋਟਾ ਵਰਗੇ ਸ਼ਹਿਰਾਂ ਵਿਚ ਮਿਲਦੀਆਂ ਹਨ | ਅੱਜ ਪਹਿਲੇ ਹੀ ਸਾਲ ਵਿਚ ਇਹ ਨਤੀਜਾ ਦੇ ਕੇ ਅਸੀਂ ਸਾਬਤ ਕਰ ਦਿੱਤਾ ਹੈ ਕਿ ਅਕਾਸ਼ ਹੀ ਸਭ ਤੋਂ ਭਰੋਸੇਮੰਦ ਹੈ | ਉਨ੍ਹਾਂ ਕਿਹਾ ਕਿ ਅਕਾਸ਼ ਇੰਸਟੀਚਿਊਟ ਤਰਨ ਤਾਰਨ ਖਾਸ ਇਸ ਕਰਕੇ ਹੈ ਕਿਉਂਕਿ ਇਸ ਸੰਸਥਾ ਵਿਚ ਉੱਚ ਸਿੱਖਿਅਤ ਅਧਿਆਪਕਾਂ ਅਤੇ ਸੰਸਥਾ ਵਿਚ ਵਧੀਆ ਮਾਹੌਲ ਦੇ ਚੱਲਦਿਆਂ ਪਹਿਲੀ ਵਾਰ ਇਸ ਵੱਡੇ ਟੈਸਟ ਵਿਚੋਂ ਇਸ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕੀਤੇ ਹਨ |