08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਦਿਵਯ ਜਯੋਤੀ ਜਾਗਰਤੀ ਸੰਸਥਾਨ ਵਲੋਂ ਸਤਿਸੰਗ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 28-01-2026
ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਆਈ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਗੁਰੂ ਦਾ ਖਿਆਲ ਜ਼ਹਿਨ ਵਿਚ ਆਉਂਦੇ ਹੀ ਭਗਤ ਦੇ ਤਨ ਮਨ ਦੇ ਵਿਚ ਇਕ ਮਿੱਠੀ ਜਿਹੀ ਤੜਫ ਪੈਦਾ ਹੁੰਦੀ ਹੈ | ਜਿਸ ਨੂੰ ਅਲਫਾਜਾਂ ਵਿਚ ਬਿਆਨ ਕਰਨਾ ਉਨਾਂ ਹੀ ਔਖਾ ਹੈ ਜਿੰਨਾ ਕਿ ਵਿਸ਼ਾਲ ਸਮੁੰਦਰ ਨੂੰ ਇਕ ਕੁੱਜੇ ਵਿਚ ਬੰਦ ਕਰਨਾ | ਜਦੋਂ ਇਕ ਗੁਰੂ ਭਗਤ ਤੋਂ ਦੂਰ ਹੁੰਦਾ ਹੈ ਤਾਂ ਗੁਰੂ ਦਾ ਵਿਯੋਗ ਉਸਦੇ ਲਈ ਅਸਹਿਣਯੋਗ ਹੁੰਦਾ ਹੈ | ਪਰ ਫਿਰ ਵੀ ਇਕ ਸੇਵਕ ਗੁਰੂ ਦੀ ਨੇੜਤਾ ਨੂੰ ਆਪਣੇ ਅੰਗ ਸੰਗ ਹਮੇਸ਼ਾ ਮਹਿਸੂਸ ਕਰਦਾ ਰਹਿੰਦਾ ਹੈ | ਗੁਰੂ ਨੇ ਹੀ ਉਸਦੇ ਸਰੀਰ ਰੂਪੀ ਰੱਥ ਦੀ ਵਾਗਡੋਰ ਫੜੀ ਹੋਈ ਹੈ | ਸੇਵਕ ਧਿਆਨ ਦੀਆਂ ਗਹਿਰਾਈਆਂ ਦੇ ਅੰਦਰ ਉਤਰ ਕੇ ਹੀ ਗੁਰੂ ਨੂੰ ਸਮਝ ਸਕਦਾ ਹੈ | ਸਾਧਵੀ ਨੇ ਦੱਸਿਆ ਕਿ ਵਿਸ਼ਵ ਸ਼ਾਂਤੀ ਦੀ ਮੰਗਲ ਕਾਮਨਾ ਦੀ ਉਦੇਸ਼ ਨਾਲ ਆਸ਼ਰਮ ਅੰਦਰ ਤਿੰਨ ਦਿਨਾਂ ਦੇ ਧਿਆਨ ਸਾਧਨਾ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਦੌਰਾਨ ਸਾਧਵੀ ਰਮਨਦੀਪ ਭਾਰਤੀ, ਸਾਧਵੀ ਲਖਵਿੰਦਰ ਭਾਰਤੀ ਨੇ ਸ਼ਬਦ ਗੁਰਬਾਣੀ ਤੇ ਭਜਨਾਂ ਦਾ ਗਾਇਨ ਕੀਤਾ |

ਪਿਛਲੀ ਖ਼ਬਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਲੰਗਰ ਲਗਾਇਆ ਗਿਆ <br/> ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋ. ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।