ਅਮਰਕੋਟ, 22 ਜਨਵਰੀ (ਭੱਟੀ)-ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਰਿਆਮ ਸਿੰਘ ਵਲਟੋਹਾ ਦੀ ਧਰਮ ਸੁਪਤਨੀ ਬੀਬੀ ਸਵਰਨਜੀਤ ਕੌਰ ਵਲਟੋਹਾ ਦੇ ਦਿਹਾਂਤ 'ਤੇ ਵਲਟੋਹਾ ਪਰਿਵਾਰ ਨਾਲ ਅਫਸੋਸ ਕਰਨ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਪੰਥਕ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾ, ਸਾਬਕਾ ਚੇਅਰਮੈਨ ਅਮਿ੍ਤਬੀਰ ਸਿੰਘ ਆਸਲ, 'ਆਪ' ਦੇ ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ, ਪੰਜਾਬ ਸਿੰਘ ਆਸਲ, ਹੀਰਾ ਸਿੰਘ ਮੱਲ੍ਹੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਅਮੀਰਕੇ, ਸਲਵਿੰਦਰ ਸਿੰਘ ਅਮੀਰਕੇ, ਅੰਗਰੇਜ ਸਿੰਘ ਕਾਹਨਾ, ਮਾਨ ਮੋਟਰਾਂ ਵਾਲਾ ਆਦਿ ਵਲੋਂ ਗੁਰਵਰਿਆਮ ਸਿੰਘ ਵਲਟੋਹਾ, ਗੁਰਲਾਲ ਸਿੰਘ ਵਲਟੋਹਾ, ਕੁਲਜੀਤ ਸਿੰਘ ਰਾਜਾ ਸਾਬਕਾ ਬਲਾਕ ਸੰਮਤੀ ਮੈਂਬਰ, ਕਿਸਾਨ ਆਗੂ ਬਲਦੇਵ ਸਿੰਘ ਵਲਟੋਹਾ ਆਦਿ ਨਾਲ ਦੁੱਖ ਸਾਂਝਾ ਕੀਤਾ ਗਿਆ |