ਪੱਟੀ, 21 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਤਹਿਤ ਬਲਾਕ ਪੱਟੀ ਵਿਖੇ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਲਈ ਦਿੱਤੀ ਜਾ ਰਹੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਫਸਲੀ ਵਿਭਿੰਨਤਾ ਅਤੇ ਖੇਤੀ ਸਹਾਇਕ ਧੰਦੇ ਅਪਨਾਉਣ ਨਾਲ ਰੋਜ਼ਮਰਾ ਦੀਆਂ ਘਰੇਲੂ ਲੋੜਾਂ ਦੀ ਪੂਰਤੀ ਆਸਾਨੀ ਨਾਲ ਹੋ ਸਕਦੀ ਹੈ | ਨਾਲ ਨਾਲ ਹੀ ਇਸ ਤਰ੍ਹਾਂ ਘਰ ਖੇਤ ਵਿਚ ਪੈਦਾ ਕੀਤੀ ਉਪਜ ਨਾਲ ਸਰੀਰਕ ਤੌਰ 'ਤੇ ਤੰਦਰੁਸਤੀ ਅਤੇ ਆਰਥਿਕ ਤੌਰ 'ਤੇ ਖੁਸ਼ਹਾਲੀ ਵੀ ਸੰਭਵ ਹੈ | ਇਸ ਦੌਰਾਨ ਡਾ. ਹਰਮਨਦੀਪ ਕੌਰ ਏ.ਡੀ.ਓ. ਨੇ ਮਿੱਟੀ ਪਰਖ ਦੀ ਮਹੱਤਤਾ, ਨਮੂਨੇ ਅਤੇ ਮਹਿਕਮੇ ਦੁਆਰਾ ਸਬਸਿਡੀ ਦੇ ਦਿੱਤੀ ਜਾ ਰਹੀ ਜਿਪਸਮ ਬਾਰੇ ਜਾਣਕਾਰੀ ਦਿੱਤੀ | ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਤੋਂ ਡਾ. ਪਰਮਿੰਦਰ ਕੌਰ ਨੇ ਕਣਕ ਦੀ ਫਸਲ ਦੇ ਸੰਭਾਵਿਤ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਬਚਾਅ ਲਈ ਤਕਨੀਕੀ ਨੁਕਤੇ ਸਾਂਝੇ ਕੀਤੇ | ਡਾ. ਸਵਰੀਤ ਖਹਿਰਾ ਨੇ ਨਵੇਂ ਫਲਦਾਰ ਬੂਟੇ ਲਾਉਣ ਅਤੇ ਪੁਰਾਣੇ ਬੂਟਿਆਂ ਦੀ ਸਾਂਭ ਸੰਭਾਲ ਅਤੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੱਤੀ | ਡਾ. ਪਰਮਿੰਦਰ ਸਿੰਘ ਸੰਧੂ ਨੇ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ ਅਤੇ ਮੱਕੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕਣਕ ਦੀ ਗੋਭ ਵੇਲੇ 13-0-45 ਦੀ ਸਪਰੇ ਕਰਨਾ ਲਾਹੇਵੰਦ ਰਹਿੰਦਾ ਹੈ | ਕੈਂਪ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਸਿੰਘ ਬੀ.ਟੀ.ਐਮ. ਨੇ ਬਾਖੂਬੀ ਨਿਭਾਈ | ਕੈਂਪ ਦੌਰਾਨ ਗੁਰਬਰਿੰਦਰ ਸਿੰਘ ਏ.ਡੀ.ਓ., ਮਨਮੋਹਨ ਸਿੰਘ ਏ.ਈ.ਓ., ਦਇਆਪ੍ਰੀਤ ਸਿੰਘ ਏ.ਈ.ਓ., ਰਜਿੰਦਰ ਕੁਮਾਰ ਏ.ਈ.ਓ., ਪਰਮਿੰਦਰ ਕੌਰ ਏ.ਡੀ.ਓ. ਨੇ ਆਏ ਕਿਸਾਨਾਂ ਨੂੰ ਮਹਿਕਮੇ ਵਲੋਂ ਦਿੱਤੀ ਜਾ ਰਹੀ ਵੱਖ ਵੱਖ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸੂਝਵਾਨ ਕਿਸਾਨ ਗੁਰਬਚਨ ਸਿੰਘ ਬੁਰਜ ਦੇਵਾ ਸਿੰਘ, ਜਰਨੈਲ ਸਿੰਘ ਸਭਰਾ, ਠੇਕੇਦਾਰ ਸਤਨਾਮ ਸਿੰਘ ਅਤੇ ਜਪਨਜੀਤ ਸਿੰਘ ਨੇ ਕੁਦਰਤ ਪੱਖੀ ਕੀਤੇ ਜਾ ਰਹੇ ਆਪਣੇ ਤਜ਼ਰਬੇ ਸਾਂਝੇ ਕੀਤੇ | ਇਸ ਦੌਰਾਨ ਗੁਰਸਿਮਰਨ ਸਿੰਘ, ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਬਾਜਾ ਸਿੰਘ ਖੇਤੀ ਉਪ ਨਿਰੀਖਕ, ਦਿਲਬਾਗ ਸਿੰਘ ਫੀਲਡ ਵਰਕਰ, ਗੁਰਲਾਲ ਸਿੰਘ, ਫਤਿਹ ਸਿੰਘ, ਬਲਜੀਤ ਕੌਰ, ਗੁਰਦੇਵ ਸਿੰਘ ਏ.ਟੀ.ਐਮ. ਮਾਨਕਪੁਰਾ, ਗੁਰਦੇਵ ਸਿੰਘ ਏ.ਟੀ.ਐਮ. ਸਰਹਾਲੀ, ਸੋਨਬੀਰ ਸਿੰਘ ਸਰਪੰਚ, ਮਲਕੀਤ ਸਿੰਘ ਅਕਬਰਪੁਰਾ, ਸੁਖਬੀਰ ਸਿੰਘ ਭੱਗੂਪੁਰ, ਸੁਖਵਿੰਦਰ ਸਿੰਘ ਕਿਰਤੋਵਾਲ, ਦਿਲਬਾਗ ਸਿੰਘ, ਸੁਖਬੀਰ ਸਿੰਘ, ਟਹਿਲ ਸਿੰਘ, ਗੁਰਇਕਬਾਲ ਸਿੰਘ, ਮਹਿਕਪਾਲ ਸਿੰਘ, ਨੰਬਰਦਾਰ ਅਮਰਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ |