ਤਰਨ ਤਾਰਨ, 20 ਜਨਵਰੀ (ਪਰਮਜੀਤ ਜੋਸ਼ੀ)- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਸ਼ੂਗਰ ਮਿੱਲ ਸ਼ੇਰੋ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਪ੍ਰਦਰਸ਼ਨ ਵਿਚ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਕੌਮੀ ਕਿਸਾਨੀ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ , ਬੀਕੇਯੂ ਕਾਦੀਆਂ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਪੰਨੂੰ ਆਦਿ ਕਿਸਾਨ ਜਥੇਬੰਦੀਆਂ ਨੇ ਭਾਗ ਲਿਆ | ਇਸ ਸਮੇਂ ਬੋਲਦਿਆ ਹੋਇਆ ਹਰਦੀਪ ਸਿੰਘ ਕੱਦਗਿਲ, ਤਰਸੇਮ ਸਿੰਘ ਲੁਹਾਰ, ਦਲਜੀਤ ਸਿੰਘ ਦਿਆਲਪੁਰ, ਰਤਨ ਸਿੰਘ ਢੰਡ, ਮਹਾਂਵੀਰ ਸਿੰਘ ਗਿੱਲ ਅਤੇ ਨਛੱਤਰ ਸਿੰਘ ਨੇ ਕਿਹਾ ਪੰਜਾਬ ਸਰਕਾਰ ਵਲੋਂ ਸਹਿਕਾਰੀ ਸ਼ੂਗਰ ਮਿਲ ਸ਼ੇਰੋ ਦੀ 98 ਏਕੜ ਮਾਲਕੀ ਜੋ ਕਿ ਕਿਸਾਨਾਂ ਦੇ 60 ਫੀਸਦੀ ਸ਼ੇਅਰ ਹਨ ਨੂੰ ਇਕ ਕਾਰਪੋਰੇਸ਼ਨ ਦੇ ਨਾਂਅ ਮਾਲਕੀ ਤਬਦੀਲ ਕਰ ਦਿੱਤੀ ਗਈ ਹੈ ਅਤੇ ਰੈਵਨਿਊ ਡਿਪਾਰਟਮੈਂਟ ਵਲੋਂ ਉੱਥੇ ਨਿਸ਼ਾਨਦੇਹੀ ਕਰਕੇ ਬੁਰਜੀਆਂ ਲਗਉਣ ਦੀ ਕਿਸਾਨ ਆਗੂਆਂ ਵਲੋਂ ਸਖਤ ਸ਼ਬਦਾਂ ਵਿਚ ਪੰਜਾਬ ਸਰਕਾਰ ਨਦੀ ਨਿੰਦਾ ਕੀਤੀ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਮਾਲਕੀ ਇਹ ਸਹਿਕਾਰੀ ਸ਼ੂਗਰ ਮਿੱਲ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਯੁਕਤ ਕਿਸਾਨ ਮੋਰਚਾ ਅਤੇ ਇਲਾਕੇ ਅੰਦਰ ਸਮਾਜਿਕ ਰਾਜਨੀਤਿਕ ਕਾਰਕੁਨ ਵੱਡੀ ਗਿਣਤੀ ਵਿਚ ਸਰਕਾਰ ਦੇ ਇਸ ਨੀਤੀ ਦਾ ਵਿਰੋਧ ਕਰਨਗੇ | ਇਸ ਸਬੰਧੀ 22 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਸਥਾਨਕ ਗਾਂਧੀ ਪਾਰਕ ਵਿਖੇ 11 ਵਜੇ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਹੈ ਜਿਸ ਵਿਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ | ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਕਿਸਾਨਾਂ ਵਲੋਂ ਜਬਰਦਸਤ ਮਾਰਚ ਕਰਕੇ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੇ ਗੇਟ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਾਂਵੀਰ ਸਿੰਘ ਗਿੱਲ, ਗੁਰਚਰਨ ਸਿੰਘ ਸਭਰਾ, ਮਨਜੀਤ ਸਿੰਘ ਬੱਗੂ, ਸੂਬੇਦਾਰ ਤਾਰਾ ਸਿੰਘ ਸਾਬਕਾ ਸੈਨਕ ਕਮੇਟੀ ਮੈਂਬਰ, ਕੇਵਲ ਸਿੰਘ ਕੰਬੋਕੇ ਜ਼ਿਲ੍ਹਾ ਕਮੇਟੀ ਮੈਂਬਰ ,ਹਰਭਜਨ ਸਿੰਘ ਭੱਟੀ, ਜੱਸਾ ਸਿੰਘ ਕੱਦਗਿਲ, ਪੂਰਨ ਸਿੰਘ ਮਾੜੀਮੇਘਾ, ਸਰਦਾਰਾ ਸਿੰਘ ਸਖੀਰਾ, ਕਾਰਜ ਸਿੰਘ ਕੈਰੋ ,ਪ੍ਰਗਟ ਸਿੰਘ ਸ਼ੇਰੋ, ਡਾਕਟਰ ਪਰਮਜੀਤ ਸਿੰਘ ਕੋਟ ਮੁਹੰਮਦ, ਸੁਖਦੇਵ ਸਿੰਘ, ਮੈਂਬਰ ਗੁਰਨਾਮ ਸਿੰਘ ਤਖਤ, ਜਗਵੰਤ ਸਿੰਘ ਸਖੀਰਾ, ਹਰਭਜਨ ਸਿੰਘ ਪੱਟੀ ਅਤੇ ਹੋਰ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |