25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਖੇਮਕਰਨ ਦੇ ਨਵੇਂ ਥਾਣਾ ਮੁਖੀ ਅਵਤਾਰ ਸਿੰਘ ਸੋਨਾ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 04-01-2026
ਖੇਮਕਰਨ, 3 ਜਨਵਰੀ (ਰਾਕੇਸ਼ ਬਿੱਲਾ)- ਪੁਲਿਸ ਥਾਣਾ ਖੇਮਕਰਨ 'ਚ ਨਵ ਨਿਯੁਕਤ ਐੱਸ.ਐੱਚ.ਓ. ਐੱਸ.ਆਈ. ਅਵਤਾਰ ਸਿੰਘ ਸੋਨਾ ਵਲੋਂ ਆਪਣਾ ਅਹੁਦਾ ਸੰਭਾਲ ਕਿ ਕੰਮਕਾਜ ਚਾਲੂ ਕਰਨ ਦੌਰਾਨ ਸਥਾਨਿਕ ਵੱਖ-ਵੱਖ ਸਿਆਸੀ ਆਗੂਆਂ ਨੇ ਉੁਨ੍ਹਾਂ ਨਾਲ ਮੁਲਾਕਾਤ ਕਰਕੇ ਸਵਾਗਤ ਕਰਦੇ ਹੋਏ ਸਨਮਾਨਿਤ ਕੀਤਾ ਤੇ ਪੁਲਿਸ ਦਾ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਕੀਤੇ ਜਾ ਰਹੇ ਯਤਨਾ ਦਾ ਸਾਥ ਦੇਣ ਦਾ ਵਾਅਦਾ ਕੀਤਾ | ਨਵ ਨਿਯੁਕਤ ਥਾਣਾ ਮੁਖੀ ਨੇ ਵਿਸ਼ਵਾਸ਼ ਦਿਵਾਇਆ ਕਿ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਜੇਲ੍ਹਾ 'ਚ ਭੇਜਿਆ ਦਾਵੇਗਾ | ਇਸ ਲਈ ਨੂੰ ਜਨਤਾ ਦਾ ਸਹਿਯੋਗ ਜ਼ਰੂਰੀ ਹੈ, ਜਿਹੜਾ ਪਬਲਿਕ ਦਾ ਆਦਮੀ ਸੂਚਨਾ ਦੇਵੇਗਾ, ਉਸ ਨੂੰ ਗੁਪਤ ਰੱਖ ਕਿ ਮੁਲਜਮਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਨਗਰ ਪੰਚਾਇਤ ਖੇਮਕਰਨ ਦੇ ਮੀਤ ਪ੍ਰਧਾਨ ਜਥੇਦਾਰ ਕਿੱਕਰ ਸਿੰਘ ਚੱਠੂ, ਅੱਛਰ ਸਿੰਘ ਬਾਜਵਾ ਸਮਾਜ ਸੇਵਕ, ਸਰਵਨ ਸਿੰਘ ਪੰਨੂ, ਜਾਗੀਰ ਸਿੰਘ ਕੌਂਸਲਰ, ਬੰਟੀ ਅਰੋੜਾ ਕੌਂਸਲਰ, ਅਮਰਜੀਤ ਸਿੰਘ ਬੱਬੂ ਕੌਂਸਲਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੀਆਂ ਮੰਗਾਂ ਲਾਗੂ ਕਰੇ-ਮੰਨਾ, ਮੱਲ੍ਹੀ <br/> ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਨਵ-ਨਿਯੁਕਤ ਕਾਨੂੰਨੀ ਸਲਾਹਕਾਰ ਵਰਿੰਦਰ ਸ਼ਰਮਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।