11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੰਨੂਵਾਦੀਆਂ, ਕਾਰਪੋਰੇਟ ਘਰਾਣਿਆਂ, ਫੌਜੀ ਹਮਲੇ, ਝੂਠੇ ਮੁਕਾਬਲਿਆਂ, ਬੇਅਦਬੀਆਂ, ਨਸ਼ਿਆਂ ਦੇ ਦੋਸ਼ੀਆਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਵੇ ਸਮਾਜਿਕ ਬਾਈਕਾਟ- ਖਾਲੜਾ ਮਿਸ਼ਨ

ਅਜੀਤ ਡੈਸਕ 02-01-2026
ਤਰਨ ਤਾਰਨ, 1 ਜਨਵਰੀ (ਹਰਿੰਦਰ ਸਿੰਘ)- ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਸੁਖਵਿੰਦਰ ਸਿੰਘ ਪਲਾਸੌਰ, ਹਰਮਨਦੀਪ ਸਿੰਘ ਸਰਹਾਲੀ ਨੇ ਆਖਿਆ ਹੈ ਕਿ 2026 ਦੇ ਚੜੇ ਸਾਲ ਦੌਰਾਨ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਨੂਵਾਦੀ ਧਿਰਾਂ, ਕਾਰਪੋਰੇਟ ਘਰਾਣਿਆਂ ਤੇ ਉਨ੍ਹਾਂ ਦੇ ਕੈਟਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਹੋਵੇ, ਜਿੰਨ੍ਹ ਨੇ ਰਲਮਿਲ ਕੇ ਸਿੱਖੀ ਨਾਲ ਵੈਰ ਕਮਾਇਆ ਹੈ | ਜੋ ਦੋਖੀ ਹਨ ਬੰਦੀ ਸਿੱਖਾਂ ਦੀ ਰਿਹਾਈ ਦੇ, ਜੋ ਫਾਂਸੀਆਂ, ਯੂ.ਏ.ਪੀ.ਏ., ਐੱਨ.ਐੱਸ.ਏ. ਲਾ ਕੇ ਜ਼ੁਲਮ ਕਮਾਉਂਦੇ ਹਨ, ਜੋ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਸੱਚ ਛੁਪਾਉਂਦੇ ਹਨ, ਜੋ ਨਵੰਬਰ-84 ਕਤਲੇਆਮ ਕਰਾਉਂਦੇ ਹਨ ਤੇ ਕਾਤਲਾਂ ਨੂੰ ਭਾਰਤ ਰਤਨ ਦਿਵਉਂਦੇ ਹਨ, ਜੋ ਨਸ਼ਿਆਂ ਰਾਹੀਂ ਪੰਜਾਬ ਨੂੰ ਸ਼ਮਸ਼ਾਨ ਬਣਾਉਂਦੇ ਹਨ, ਬੇਅਦਬੀਆਂ ਕਰਾਉਂਦੇ ਹਨ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਚੰਗੀਆਂ ਗੱਲਾਂ ਮੰਦੇ ਆਚਰਣ ਵਾਲੇ ਰਾਜ ਭਾਗ ਦੇ ਮਾਲਕ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਵੀਰ ਬਾਲ ਦਿਵਣ ਮਨਾਉਂਦੇ ਹਨ | ਸਿੱਖੀ ਦੇ ਸਰਬੱਤ ਦੇ ਭਲੇ, ਗਰੀਬ ਦੀ ਬਾਂਹ ਫੜਨ, ਜ਼ੁਲਮ ਵਿਰੁੱਧ ਡੱਟਣ ਦਾ, ਹਲੇਮੀ ਰਾਜ ਦਾ ਸੰਦੇਸ਼ ਮੰਨੂਵਾਦੀ ਤਾਕਤਾਂ ਦੇ ਢਿੱਡੀ ਪੀੜ ਸਿੱਖਾਂ ਦੇ ਜਨਮ ਤੋਂ ਹੀ ਪਾਉਂਦਾ ਆਇਆ ਹੈ | ਜਥੇਬੰਦੀ ਆਗੂਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੀ ਫੂਕ ਗਰੀਬੀ ਹਟਾਓ, ਸਭਕਾ ਸਾਥ ਸਭ ਕਾ ਵਿਕਾਸ, ਰਾਜ ਨਹੀਂ ਸੇਵਾ ਵਰਗੇ ਨਾਅਰਿਆਂ ਵਾਂਗ ਨਿਕਲ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ, ਭਾਜਪਾ, ਕੇਜਰੀਵਾਲ, ਬਾਦਲ ਸਭ ਮਰਗਮੱਛ ਦੇ ਹੰਝੂ ਵਹਾਉਂਦੇ ਹਨ, ਸਿੱਖਾਂ ਦੀ ਕੁਲਨਾਸ਼ 'ਤੇ ਪਰਦਾ ਪਾਉਂਦੇ ਹਨ, ਪੰਜਾਬ ਦਾ ਪਾਣੀ, ਬਿਜਲੀ ਲੁਟਾਉਂਦੇ ਹਨ | ਜਾਇਦਾਦਾਂ ਦੇ ਅੰਬਾਰ ਲਾਉਣ ਲਈ ਤੇ ਜਾਇਦਾਦਾਂ ਬਚਾਉਣ ਲਈ ਨਾਗਪੁਰ ਦੇ ਗੁਣ ਗਾਉਂਦੇ ਹਨ | ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਬਾਦਲਾਂ ਨੇ 328 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ਵਿਚ ਗੁਰਧਾਮਾਂ ਅੰਦਰ ਪੁਲਸ ਤੇ ਸਰਕਾਰੀ ਦਖਲ ਦਾ ਕਿਹੜੇ ਮੂੰਹ ਨਾਲ ਵਿਰੋਧ ਕਰ ਰਹੀ ਹੈ, ਜਦੋਂ ਕਿ ਬਾਦਲਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਸਮੇਂ ਕਾਂਗਰਸ, ਭਾਜਪਾ, ਆਰ.ਐੱਸ.ਐੱਸ. ਨਾਲ ਗਠਜੋੜ ਕਰਕੇ ਫੌਜ ਰਾਂਹੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਇਆ | ਕਾਂਗਰਸ, ਭਾਜਪਾ, ਆਰ.ਐੱਸ.ਐੱਸ. ਤੇ ਕੇ.ਪੀ.ਐਸ. ਗਿੱਲ ਨਾਲ ਗੁਪਤ ਮੀਟਿੰਗਾਂ ਕਰਕੇ ਨਿਰਦੋਸ਼ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿਚ ਖਤਮ ਕਰਾਇਆ | ਸੁਮੇਧ ਸੈਣੀ ਵਰਗੇ ਡੀ.ਜੀ.ਪੀ. ਲਾਏ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਵਰਗੇ ਸਿੱਖ ਸ਼ਹੀਦ ਕਰਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਕਰ-ਏ- ਕੌਮ ਦੇ ਸਨਮਾਨ ਪ੍ਰਾਪਤ ਕੀਤੇ ਤੇ ਹੁਣ ਅਖੇ ਸਾਨੂੰ ਪੰਜਾਬ ਪੁਲਿਸ ਚੰਗੀ ਨਹੀਂ ਲੱਗਦੀ, ਕਦੀ ਸਰਕਾਰ ਚੰਗੀ ਨਹੀਂ ਲੱਗਦੀ |
ਪਿਛਲੀ ਖ਼ਬਰ ਪਿੰਡ ਦੀਵਾਨਾ ਵਿਖੇ ਗੁਰਮਤਿ ਸਮਾਗਮ 6 ਤੇ 7 ਨੂੰ <br/> ਅਗਲੀ ਖ਼ਬਰ ਸ. ਸ. ਸ. ਸ. ਮੀਆਂਵਿੰਡ ਦੇ ਪਿ੍ੰਸੀਪਲ ਰਾਜਬੀਰ ਸਿੰਘ ਅਤੇ ਕੁਲਬੀਰ ਇੰਦਰ ਸਿੰਘ ਹੋਏ ਸੇਵਾ ਮੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।