11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ. ਸ. ਸ. ਸ. ਮੀਆਂਵਿੰਡ ਦੇ ਪਿ੍ੰਸੀਪਲ ਰਾਜਬੀਰ ਸਿੰਘ ਅਤੇ ਕੁਲਬੀਰ ਇੰਦਰ ਸਿੰਘ ਹੋਏ ਸੇਵਾ ਮੁਕਤ <br/>

ਅਜੀਤ ਡੈਸਕ 02-01-2026
ਮੀਆਂਵਿੰਡ, 1 ਜਨਵਰੀ (ਗੁਰਪ੍ਰਤਾਪ ਸਿੰਘ ਸੰਧੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਦੇ ਕਾਰਜਕਾਰੀ ਪਿ੍ੰਸੀਪਲ ਲੈਕਚਰਾਰ ਰਾਜਬੀਰ ਸਿੰਘ ਅਤੇ ਲੈਕਚਰਾਰ ਕੁਲਬੀਰ ਇੰਦਰ ਸਿੰਘ 31 ਦਸੰਬਰ ਨੂੰ ਸੇਵਾਮੁਕਤ ਹੋ ਗਏ | ਖੁੱਲ੍ਹੇ ਪੰਡਾਲ ਵਿਚ ਕਰਵਾਏ ਵਿਦਾਇਗੀ ਸਮਾਰੋਹ ਮੌਕੇ ਸਟੇਜ ਸੈਕਟਰੀ ਲੈਕਚਰਾਰ ਅੰਮਿ੍ਤਪਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਰਾਜਬੀਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੌੜਾ ਵਿਧਾਨ ਤੋਂ ਮਾਰਚ 1991 ਤੋਂ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਜੁਲਾਈ 1995 ਵਿਚ ਗਣਿਤ ਮਾਸਟਰ ਅਤੇ ਮਈ 2012 ਵਿਚ ਲੈਕਚਰਾਰ ਅਰਥ ਸ਼ਾਸਤਰ ਵਜੋਂ ਤਰੱਕੀ ਪ੍ਰਾਪਤ ਕੀਤੀ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਕੂਲਾਂ ਵਿਚ ਸੇਵਾ ਨਿਭਾਉਣ ਉਪਰੰਤ ਰਾਜਬੀਰ ਸਿੰਘ 3 ਸਤੰਬਰ 2016 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਵਿਖੇ ਡਿਊਟੀ ਨਿਭਾਅ ਰਹੇ ਸਨ ਤੇ ਅੱਜ 35 ਸਾਲ ਸਿੱਖਿਆ ਵਿਭਾਗ ਵਿਚ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਹਨ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੈਕਚਰਾਰ ਕੁਲਬੀਰਇੰਦਰ ਸਿੰਘ ਨੇ ਆਪਣੀ ਸੇਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਗ ਤੋਂ 1997 ਵਿਚ ਐੱਸ.ਐੱਸ. ਮਾਸਟਰ ਵਜੋਂ ਸ਼ੁਰੂ ਕੀਤੀ | ਲੰਮਾ ਸਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ ਕੰਮ ਕੀਤਾ ਅਤੇ ਸਤੰਬਰ 2024 ਵਿਚ ਇਨ੍ਹਾਂ ਦੀ ਤਰੱਕੀ ਹਿਸਟਰੀ ਲੈਕਚਰਾਰ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਵਿਖੇ ਹੋਈ | ਇਸ ਮੌਕੇ ਕੰਪਿਊਟਰ ਟੀਚਰ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ, ਪਿ੍ੰਸੀਪਲ ਬਰਿੰਦਰਜੀਤ ਸਿੰਘ, ਪਿ੍ੰਸੀਪਲ ਹਰਗੋਪਾਲ ਸਿੰਘ, ਇੰਦਰਬੀਰ ਸਿੰਘ ਹੈੱਡਮਾਸਟਰ, ਲੈਕਚਰਾਰ ਯੂਨੀਅਨ ਦੇ ਪ੍ਰਧਾਨ ਮਨਜਿੰਦਰ ਸਿੰਘ ਢਿੱਲੋਂ, ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਠੱਠਗੜ, ਅਵਤਾਰ ਸਿੰਘ ਲੈਕਚਰਾਰ ਖਲਚੀਆਂ, ਲੈਕਚਰਾਰ ਤਰਸੇਮ ਸਿੰਘ, ਕੁਲਵੰਤ ਸਿੰਘ ਮੱਲਮੋਹਰੀ ਸੇਵਾਮੁਕਤ ਲੈਕਚਰਾਰ, ਰਮਨ ਕੁਮਾਰ ਆਦਿ ਵਲੋਂ ਰਾਜਬੀਰ ਸਿੰਘ ਅਤੇ ਕੁਲਬੀਰ ਇੰਦਰ ਸਿੰਘ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਸਮੁੱਚਾ ਸਕੂਲ ਸਟਾਫ ਤੋਂ ਪਰਿਵਾਰਕ ਮੈਂਬਰ ਅਤੇ ਇਸ ਸਕੂਲ ਤੋਂ ਬਦਲ ਕੇ ਜਾ ਚੁੱਕੇ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਮੰਨੂਵਾਦੀਆਂ, ਕਾਰਪੋਰੇਟ ਘਰਾਣਿਆਂ, ਫੌਜੀ ਹਮਲੇ, ਝੂਠੇ ਮੁਕਾਬਲਿਆਂ, ਬੇਅਦਬੀਆਂ, ਨਸ਼ਿਆਂ ਦੇ ਦੋਸ਼ੀਆਂ ਦਾ ਸ੍ਰੀ ਅਕਾਲ ਤ... ਅਗਲੀ ਖ਼ਬਰ ਸੰਗਤਾਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।