25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਵਿਰਾਸਤੀ ਮਾਰਗ ’ਤੇ ਨਿੰਹਗ ਸਿੰਘਾਂ ਵਲੋਂ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ * ਪੁਲਿਸ ਨੂੰ ਨਹੀਂ ਮਿਲੀ ਕੋਈ ਸ਼ਿਕਾਇਤ : ਏ.ਡੀ.ਸੀ.ਪੀ.

ਅੰਮ੍ਰਿਤਸਰ, 24 ਨਵੰਬਰ (ਰੇਸ਼ਮ ਸਿੰਘ)-ਇਥੇ ਵਿਰਾਸਤੀ ਮਾਰਗ ’ਤੇ ਦੋ ਤਿੰਨ ਨਿਹੰਗ ਸਿੰਘ ਦੇ ਬਾਣੇ ’ਚ ਵਿਅਕਤੀਆਂ ਵਲੋਂ ਇਕ ਵਿਅਕਤੀ ਦੀ ਕੀਤੀ ਕੁਟਮਾਰ ਦੀ ਵੀਡੀਓ ਅੱਜ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਵਿਅਕਤੀ ਦੀ ਕਿਸੇ ਗਲੋਂ ਨਿਹੰਗ ਸਿੰਘ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਪਰ ਦੂਜੇ ਪਾਸੇ ਅੱਜ ਸ਼ਾਮ ਤੱਕ ਪੁਲਿਸ ਨੂੰ ਇਸ ਵੀਡੀਓ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਤੇ ਨਾਂ ਹੀ ਇਸ ਦਾ ਕੋਈ ਸੁਰਾਗ ਹੀ ਲਗਿਆ ਹੈ।

ਏ.ਡੀ.ਸੀ.ਪੀ. ਯੋਗੇਸ਼ਵਰ ਸਿੰਘ ਗੋਰਾਇਆ ਗੱਲਬਾਤ ਕਰਦੇ ਹੋਏ। ਤਸਵੀਰ : ਨਿਰਮਲ ਸਟੂਡੀਓ 25-11-2026
ਅੰਮ੍ਰਿਤਸਰ, 24 ਨਵੰਬਰ (ਰੇਸ਼ਮ ਸਿੰਘ)-ਇਥੇ ਵਿਰਾਸਤੀ ਮਾਰਗ ’ਤੇ ਦੋ ਤਿੰਨ ਨਿਹੰਗ ਸਿੰਘ ਦੇ ਬਾਣੇ ’ਚ ਵਿਅਕਤੀਆਂ ਵਲੋਂ ਇਕ ਵਿਅਕਤੀ ਦੀ ਕੀਤੀ ਕੁਟਮਾਰ ਦੀ ਵੀਡੀਓ ਅੱਜ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਵਿਅਕਤੀ ਦੀ ਕਿਸੇ ਗਲੋਂ ਨਿਹੰਗ ਸਿੰਘ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਪਰ ਦੂਜੇ ਪਾਸੇ ਅੱਜ ਸ਼ਾਮ ਤੱਕ ਪੁਲਿਸ ਨੂੰ ਇਸ ਵੀਡੀਓ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਤੇ ਨਾਂ ਹੀ ਇਸ ਦਾ ਕੋਈ ਸੁਰਾਗ ਹੀ ਲਗਿਆ ਹੈ। ਯੋਗੇਸ਼ਵਰ ਸਿੰਘ ਗੋਰਾਇਆ ਏ.ਡੀ.ਸੀ.ਪੀ.-1 ਨੇ ਦੱਸਿਆ ਕਿ ਪੁਲਿਸ ਦੇ ਧਿਆਨ ’ਚ ਇਕ ਵੀਡੀਓ ਆਈ ਹੈ ਜਿਸ ’ਚ 2-3 ਨਿਹੰਗ ਸਿੰਘ ਵਿਰਾਸਤੀ ਮਾਰਗ ’ਤੇ ਇਕ ਵਿਅਕਤੀ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਪਰ ਇਸ ਸਬੰਧੀ ਥਾਣਾ ਕੌਤਵਾਲੀ ਜਾਂ ਪੁਲਿਸ ਚੌਂਕੀ ਗਲਿਆਰਾ ਵਿਖੇ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਸ ਪਾਸੋਂ ਵਾਪਰੀ ਘਟਨਾਂ ਬਾਰੇ ਪੁਛਗਿੱਛ ਕਰਕੇ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।
ਪਿਛਲੀ ਖ਼ਬਰ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਦਾ ਸਾਲਾਨਾ ਮੇਲਾ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਮੰਚ-ਰੰਗਮੰਚ ਵਲੋਂ ਗੁਰੂ ਨਾਨਕ ਦੇਵ ’ਵਰਸਿਟੀ ਵਿਖੇ ਲਾਈਟ ਐਂਡ ਸਾਊਂਡ ਨਾਟਕ ‘ਦਾਸਤਾਨ-ਏ-ਅੰਮ੍ਰਿਤਸਰ’ ਦੀ ਪੇਸ਼ਕਾਰੀ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।