04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ 17ਵਾਂ ਸਾਲਾਨਾ ਮਾਂ ਬੋਲੀ ਮੇਲਾ-2026 ਕਰਵਾਇਆ

ਅੰਮ੍ਰਿਤਸਰ, 3 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੀ ਇਕ ਸ਼ਾਖਾ ‘ਪੁਨਰਜੋਤ’ ਵਲੋਂ 17ਵਾਂ ਸਾਲਾਨਾ ਮਾਂ ਬੋਲੀ ਮੇਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਾਲ ਇਹ ਸੱਭਿਆਚਾਰਕ ਮੇਲਾ ਉੱਘੀ ਸਾਹਿਤਕਾਰ ਡਾ.

ਅਜੀਤ ਡੈਸਕ 04-11-2026
ਅੰਮ੍ਰਿਤਸਰ, 3 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੀ ਇਕ ਸ਼ਾਖਾ ‘ਪੁਨਰਜੋਤ’ ਵਲੋਂ 17ਵਾਂ ਸਾਲਾਨਾ ਮਾਂ ਬੋਲੀ ਮੇਲਾ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਾਲ ਇਹ ਸੱਭਿਆਚਾਰਕ ਮੇਲਾ ਉੱਘੀ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਇਸ ਸਮਾਗਮ ਵਿਚ ਖੇਤਰ ਦੇ ਲਗਭਗ 15 ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਸਮਾਗਮ ਦੌਰਾਨ ਉੱਭਰਦੇ ਕਲਾਕਾਰਾਂ ਲਈ ਸੁਲੇਖ ਰਚਨਾ (ਕੈਲੀਗ੍ਰਾਫ਼ੀ), ਕਾਵਿ ਸਿਰਜਣਾ (ਕਵਿਤਾ ਲਿਖਣ), ਕਵਿਤਾ ਉਚਾਰਨ, ਪ੍ਰਸ਼ਨ ਮੰਚ (ਕੁਇਜ਼) ਅਤੇ ਮਲਟੀਮੀਡੀਆ ਪੇਸ਼ਕਾਰੀ ਆਦਿ ਦੇ ਰੌਚਕ ਮੁਕਾਬਲੇ ਕਰਵਾਏ ਗਏ। ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ, ਜੀ.ਟੀ. ਰੋਡ, ਨੇ ‘ਲੋਕ ਗਾਇਕੀ’ ਵਿਚ ਪਹਿਲਾ, ਜਦਕਿ ਐੱਮ. ਕੇ. ਡੀ. ਏ. ਵੀ . ਪਬਲਿਕ ਸਕੂਲ ਨੇਸ਼ਟਾ ਅਟਾਰੀ ਨੇ ‘ਪ੍ਰਸ਼ਨਮੰਚ’ ਅਤੇ ‘ਕਾਵਿ ਉਚਾਰਚਨ’ ਵਿਚ ਪਹਿਲਾ, ਐਕਸੈਲਸਮ ਹਾਈ ਸਕੂਲ ਨੇ ‘ਮਲਟੀਮੀਡੀਆ ਪੇਸ਼ਕਾਰੀ’ ਵਿਚ ਪਹਿਲਾ, ਗੁਰੂ ਨਾਨਕ ਦੇਵ ਗਲੋਬਲ ਅਕੈਡਮੀ, ਚਾਣਕੇ, ਅੱਡਾ ਨਾਥ ਦੀ ਖੂਹੀ ਅਤੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਨੇ ‘ਕਾਵਿ-ਸਿਰਜਣਾ ਪ੍ਰਤਿਯੋਗਤਾ’ ਵਿਚ ਪਹਿਲਾ, ਗੁਰੂ ਨਾਨਕ ਦੇਵ ਗਲੋਬਲ ਅਕੈਡਮੀ, ਚਾਣਕੇ, ਅੱਡਾ ਨਾਥ ਦੀ ਖੂਹੀ, ਨੇ ਸੁਲੇਖ ਰਚਨਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪੁਨਰਜੋਤ ਦੀ ਡਾਇਰੈਕਟਰ ਡਾ. ਕੀਰਤ ਸੰਧੂ ਚੀਮਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਅਮੀਰੀ ਦਾ ਜਸ਼ਨ ਮਨਾਉਣ ਦੇ ਮੰਚ ਤੋਂ ਇਲਾਵਾ, ਮਾਂ ਬੋਲੀ ਮੇਲਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਮੌਕਿਆਂ ਨੂੰ ਤਲਾਸ਼ਣ ਦਾ ਇਕ ਨਿਵੇਕਲਾ ਯਤਨ ਵੀ ਹੈ। ਡਾ. ਕੀਰਤ ਸੰਧੂ ਚੀਮਾ ਨੇ ਕਿਹਾ ਕਿ ਸਕੂਲ ਪੰਜਾਬੀਅਤ ਪ੍ਰਤੀ ਪਿਆਰ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਕੰਮ ਕਰਦਾ ਹੈ। ਪ੍ਰਿੰ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਪੰਜਾਬ ਦੇ ਸਕੂਲਾਂ ਵਿਚ ਸਾਡੀ ਮੌਜੂਦਾ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਅਤੇ ਇਸ ਤਰ੍ਹਾਂ ਅਣਵੰਡੇ ਪੰਜਾਬ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਇਕ ਮੋਹਰੀ ਪਹਿਲਕਦਮੀ ਕੀਤੀ ਹੈ।
ਪਿਛਲੀ ਖ਼ਬਰ ਯੂਥ ਅਕਾਲੀ ਆਗੂ ਨਵਰੂਪ ਸਿੰਘ ਵਡਾਲੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਹਿਰਾ ਸਦਮਾ, ਦਾਦਾ ਜੀ ਦਾ ਦਿਹਾਂਤ ਅਗਲੀ ਖ਼ਬਰ ਨਸ਼ਾ ਤਸਕਰ ਸੁਧਰ ਜਾਣ, ਨਹੀਂ ਤਾਂ ਇਲਾਕਾ ਛੱਡ ਕੇ ਕਿਤੇ ਹੋਰ ਚਲੇ ਜਾਣ-ਏ.ਸੀ.ਪੀ. ਪ੍ਰੀਤਇੰਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।