04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡਾ. ਕਿਰਨ ਖੰਨਾ ਨੇ ‘ਲੇਖਕ ਪਿੰਡ’ ’ਚ ਕਰਵਾਏ ਅੰਤਰਰਾਸ਼ਟਰੀ ਸੱਭਿਆਚਾਰ, ਸਾਹਿਤ ਤੇ ਕਲਾ ਉਤਸਵ ’ਚ ਹਿੱਸਾ ਲਿਆ

ਅੰਮ੍ਰਿਤਸਰ, 3 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਬਕਾ ਕੇਂਦਰੀ ਸਿੱਖਿਆ ਮੰਤਰੀ ਅਤੇ ਸਾਹਿਤਕਾਰ ਡਾ. ਰਮੇਸ਼ ਪੋਖਰੀਆਲ ‘ਨਿਸ਼ੰਕ’ ਦੀ ਸੁਚੱਜੀ ਅਗਵਾਈ ਹੇਠ ਦੇਹਰਾਦੂਨ (ਉੱਤਰਾਖੰਡ) ਦੇ ਥਾਨੋ ਖੇਤਰ ਸਥਿਤ ‘ਲੇਖਕ ਪਿੰਡ’ ’ਚ ਅੰਤਰਰਾਸ਼ਟਰੀ ਸੱਭਿਆਚਾਰ, ਸਾਹਿਤ ਅਤੇ ਕਲਾ ਉਤਸਵ ਕਰਵਾਇਆ ਗਿਆ, ਜਿਸ ’ਚ ਲਗਭਗ 65 ਦੇਸ਼ਾਂ ਅਤੇ ਭਾਰਤ ਦੇ ਸਾਰੇ ਰਾਜਾਂ ਦੇ ਪ੍ਰਤੀਸ਼ਠਿਤ ਪਦਮਸ੍ਰੀ ਲੇਖਕਾਂ, ਚਿੰਤਕਾਂ ਅਤੇ ਵਿਚਾਰਕਾਂ ਨੇ ਹਿੱਸਾ ਲਿਆ।

ਅਜੀਤ ਡੈਸਕ 04-11-2026
ਅੰਮ੍ਰਿਤਸਰ, 3 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਬਕਾ ਕੇਂਦਰੀ ਸਿੱਖਿਆ ਮੰਤਰੀ ਅਤੇ ਸਾਹਿਤਕਾਰ ਡਾ. ਰਮੇਸ਼ ਪੋਖਰੀਆਲ ‘ਨਿਸ਼ੰਕ’ ਦੀ ਸੁਚੱਜੀ ਅਗਵਾਈ ਹੇਠ ਦੇਹਰਾਦੂਨ (ਉੱਤਰਾਖੰਡ) ਦੇ ਥਾਨੋ ਖੇਤਰ ਸਥਿਤ ‘ਲੇਖਕ ਪਿੰਡ’ ’ਚ ਅੰਤਰਰਾਸ਼ਟਰੀ ਸੱਭਿਆਚਾਰ, ਸਾਹਿਤ ਅਤੇ ਕਲਾ ਉਤਸਵ ਕਰਵਾਇਆ ਗਿਆ, ਜਿਸ ’ਚ ਲਗਭਗ 65 ਦੇਸ਼ਾਂ ਅਤੇ ਭਾਰਤ ਦੇ ਸਾਰੇ ਰਾਜਾਂ ਦੇ ਪ੍ਰਤੀਸ਼ਠਿਤ ਪਦਮਸ੍ਰੀ ਲੇਖਕਾਂ, ਚਿੰਤਕਾਂ ਅਤੇ ਵਿਚਾਰਕਾਂ ਨੇ ਹਿੱਸਾ ਲਿਆ। ਉਤਸਵ ’ਚ ਕਲਾ, ਤਕਨਾਲੋਜੀ, ਵਪਾਰ ਅਤੇ ਵਿਗਿਆਨ ਸਮੇਤ ਲਗਭਗ ਸਾਰੇ ਵਿਸ਼ਿਆਂ ’ਤੇ 30 ਸੈਸ਼ਨ ਸੰਪੰਨ ਹੋਏ। ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ’ਤੇ ਇਸ ਸਮਾਗਮ ’ਚ ਪਹੁੰਚੇ ਡਾ. ਕਿਰਨ ਖੰਨਾ ਨੇ ਭਾਰਤੀ ਗਿਆਨ ਪਰੰਪਰਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਪ੍ਰਵਾਸੀ ਸਾਹਿਤ ਲੇਖਣ ਅਤੇ ਡਾ. ਨਿਸ਼ੰਕ ਦੇ ਰਚਨਾ ਸੰਸਾਰ ’ਚ ਰਾਸ਼ਟਰੀਅਤਾ ਅਤੇ ਮੁੱਲ ਚੇਤਨਾ ਵਰਗੇ ਮਹੱਤਵਪੂਰਨ ਸੈਸ਼ਨਾਂ ’ਚ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੈਸ਼ਨਾਂ ਦਾ ਮੰਚ ਸੰਚਾਲਨ ਵੀ ਕੀਤਾ। ਪ੍ਰੋਗਰਾਮ ਦਾ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਏਜੰਡਾ ਮਾਂ ਭਾਰਤੀ ਦੀ ਭਾਸ਼ਾ ਹਿੰਦੀ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਅਧਿਕਾਰਤ ਭਾਸ਼ਾ ਵਜੋਂ ਅਪਣਾਏ ਜਾਣ ਲਈ ਵਿਸ਼ਵ ਭਰ ਦੇ ਵਿਦਵਾਨ ਵਰਗ ਵਲੋਂ ਪੂਰਨ ਸਮਰਥਨ ਨਾਲ ਮਤਾ ਪਾਸ ਕਰਨਾ ਸੀ। ਵਿਦਵਾਨ ਚਿੰਤਕ ਯੋਗ ਗੁਰੂ ਬਾਬਾ ਰਾਮਦੇਵ ਅਤੇ ਪਦਮਸ੍ਰੀ ਹਾਸ-ਵਿਅੰਗ ਕਵੀ ਅਸ਼ੋਕ ਚੱਕਰਧਰ ਦੀ ਹਾਜ਼ਰੀ ’ਚ ਅਤੇ ਡਾ. ਨਿਸ਼ੰਕ ਦੀ ਨੁਮਾਇੰਦਗੀ ’ਚ ਪਾਸ ਕੀਤੇ ਗਏ ਇਸ ਮਤੇ ਨੂੰ ਸਿਰੇ ਚੜ੍ਹਾਉਣ ਤੱਕ ਲੇਖਕ ਪਿੰਡ ਨਿਰੰਤਰ ਯਤਨਸ਼ੀਲ ਰਹੇਗਾ।
ਪਿਛਲੀ ਖ਼ਬਰ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਮੈਣੀ ਸੰਗਤ ਲਈ ਰਸਦਾਂ ਦਾ ਟਰੱਕ ਪਟਨਾ ਸਾਹਿਬ ਰਵਾਨਾ ਅਗਲੀ ਖ਼ਬਰ ਸੀਨੀਅਰ ਪੰਜਾਬ ਸਟੇਟ ਤਲਵਾਰਬਾਜ਼ੀ ’ਚ ਭਾਗ ਲੈਣ ਜਾ ਰਹੀਆਂ ਟੀਮਾਂ ਨੂੰ ਜਿੱਤ ਲਈ ਕੀਤਾ ਪ੍ਰੇਰਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।