25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗੁਰੂ ਨਾਨਕ ਦੇਵ ’ਵਰਸਿਟੀ ਵਿਖੇ ਡੱਚ ਮਾਹਿਰ ਮਿਕ ਵਾਲਵਿਸ਼ ਵਲੋਂ ਵਿਦਿਆਰਥੀਆਂ ਨਾਲ ਗੱਲਬਾਤ

ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.)

ਅਜੀਤ ਡੈਸਕ 25-10-2026
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ ਵਲੋਂ ਡੱਚ ਉੱਦਮਸ਼ੀਲਤਾ ਅਤੇ ਨਵੀਨਤਾ ਮਾਹਿਰ ਮਿਕ ਵਾਲਵਿਸ਼ ਨਾਲ ‘ਉੱਦਮਸ਼ੀਲਤਾ : ਭਵਿੱਖ ਹੁਣ ਹੈ ’ ਵਿਸ਼ੇ ’ਤੇ ਵਿਚਾਰ-ਵਟਾਂਦਰਾ ਸੈਸ਼ਨ ਕਰਵਾਇਆ ਗਿਆ। ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਪ੍ਰੋਗਰਾਮ ਵਿਚ ਉੱਦਮਸ਼ੀਲਤਾ ਦੀ ਵਿਹਾਰਕ ਸਿੱਖਿਆ, ਨਵੀਨਤਾ ਰਾਹੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਭਵਿੱਖ ਵਿਚ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ ਗਈ। ਭਾਰਤ ਵਿਚ ਛੇ ਹਫ਼ਤੇ ਬਿਤਾਉਣ ਤੋਂ ਬਾਅਦ ਮਿਕ ਵਾਲਵਿਸ਼ ਮੁੜ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੈਂਟਰ ਦੀ ਕੋਆਰਡੀਨੇਟਰ ਅਤੇ ਮਨੁੱਖੀ ਜੈਨੇਟਿਕਸ ਦੀ ਪ੍ਰੋਫੈਸਰ ਪ੍ਰੋ. ਡਾ. ਵਸੁਧਾ ਸਾਂਬਿਆਲ ਨਾਲ ਮੁਲਾਕਾਤ ਕੀਤੀ। ਇਹ ਸੈਸ਼ਨ ਉਨ੍ਹਾਂ ਅਤੇ ਡਾ. ਰਾਜਦੀਪ ਸਿੰਘ ਸੋਹਲ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਪਿਛਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਜੀਤ ਨਗਰ- ਈਸਟ ਮੋਹਨ ਨਗਰ ਵ... ਅਗਲੀ ਖ਼ਬਰ ਰੇਲਵੇ ਬੋਰਡ ਦੇ ਮੈਂਬਰ (ਇਨਫਰਾਸਟ੍ਰੱਕਚਰ) ਵਿਵੇਕ ਕੁਮਾਰ ਗੁਪਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।