ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੂਕਤਾ ਵਰਕਸ਼ਾਪ
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈਂਡਸਪਾ ਵੈਲਫੇਅਰ ਸੋਸਾਇਟੀ ਵਲੋਂ ‘ਬਣਦੇ-ਵਿਗੜਦੇ ਰਿਸ਼ਤੇ: ਮੇਕਅੱਪ ਐਂਡ ਬ੍ਰੇਕਅੱਪ’ ਵਿਸ਼ੇ ’ਤੇ ਇਕ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਨਮਰਤਾ ਗੁਪਤਾ, ਪ੍ਰਧਾਨ, ਮਾਈਂਡਸਪਾ ਵੈਲਫੇਅਰ ਸੋਸਾਇਟੀ, ਗਰਿਮਾ ਹਾਂਡਾ, ਮਨੋਵਿਗਿਆਨੀ ; ਅਤੇ ਸੰਗੀਤਾ ਪੁਰੀ, ਮੀਤ ਪ੍ਰਧਾਨ, ਮਾਈਂਡਸਪਾ ਵੈਲਫੇਅਰ ਸੋਸਾਇਟੀ ਨੇ ਸ਼ਿਰਕਤ ਕੀਤੀ।
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈਂਡਸਪਾ ਵੈਲਫੇਅਰ ਸੋਸਾਇਟੀ ਵਲੋਂ ‘ਬਣਦੇ-ਵਿਗੜਦੇ ਰਿਸ਼ਤੇ: ਮੇਕਅੱਪ ਐਂਡ ਬ੍ਰੇਕਅੱਪ’ ਵਿਸ਼ੇ ’ਤੇ ਇਕ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਨਮਰਤਾ ਗੁਪਤਾ, ਪ੍ਰਧਾਨ, ਮਾਈਂਡਸਪਾ ਵੈਲਫੇਅਰ ਸੋਸਾਇਟੀ, ਗਰਿਮਾ ਹਾਂਡਾ, ਮਨੋਵਿਗਿਆਨੀ ; ਅਤੇ ਸੰਗੀਤਾ ਪੁਰੀ, ਮੀਤ ਪ੍ਰਧਾਨ, ਮਾਈਂਡਸਪਾ ਵੈਲਫੇਅਰ ਸੋਸਾਇਟੀ ਨੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਰਿਸ਼ਤਿਆਂ ਦਾ ਬਣਨਾ ਅਤੇ ਵਿਗੜਨਾ ਆਤਮ-ਜਾਗਰੂਕਤਾ, ਭਾਵਨਾਤਮਕ ਸੰਤੁਲਨ, ਹਮਦਰਦੀ ਅਤੇ ਪ੍ਰਭਾਵਸ਼ਾਲੀ ਸੰਚਾਰ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਨੌਜਵਾਨਾਂ ਨੂੰ ਤੁਰੰਤ ਅਤੇ ਭਾਵਨਾਤਮਕ ਪ੍ਰਤੀਕਿਰਿਆ ਦੇਣ ਦੀ ਬਜਾਏ ਸੋਚ-ਸਮਝ ਕੇ ਜਵਾਬ ਦੇਣ, ਸਖ਼ਤੀ ਦੀ ਥਾਂ ਲੱਚਕਦਾਰ ਰਵੱਈਆ ਅਪਣਾਉਣ ਅਤੇ ਦੋਸ਼ ਲਾਉਣ ਦੀ ਥਾਂ ਇਕ-ਦੂਜੇ ਨੂੰ ਸਮਝਣ ਲਈ ਪ੍ਰੇਰਿਤ ਕੀਤਾ ਗਿਆ।