21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨੌਜਵਾਨ ਜਾਗਰਣ ਸਭਾ ਵਲੋਂ ਮਾਂ ਭਗਵਤੀ ਦਾ ਜਾਗਰਣ ਕਰਵਾਇਆ

ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਨੌਜਵਾਨ ਜਾਗਰਣ ਸਭਾ ਵਲੋਂ ਕੋਟ ਬਾਬਾ ਦੀਪ ਸਿੰਘ ਵਿਖੇ ਮਾਂ ਭਗਵਤੀ ਦਾ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਧਾਰਮਿਕ ਪਰੰਪਰਾ ਅਨੁਸਾਰ ਮਾਂ ਦੇ ਦਰਬਾਰ ’ਚ ਪਵਿੱਤਰ ਜੋਤ ਜਗਾਈ ਗਈ।

ਅਜੀਤ ਡੈਸਕ 21-09-2026
ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਨੌਜਵਾਨ ਜਾਗਰਣ ਸਭਾ ਵਲੋਂ ਕੋਟ ਬਾਬਾ ਦੀਪ ਸਿੰਘ ਵਿਖੇ ਮਾਂ ਭਗਵਤੀ ਦਾ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਧਾਰਮਿਕ ਪਰੰਪਰਾ ਅਨੁਸਾਰ ਮਾਂ ਦੇ ਦਰਬਾਰ ’ਚ ਪਵਿੱਤਰ ਜੋਤ ਜਗਾਈ ਗਈ। ਭਜਨ ਗਾਇਕ ਪਵਨ ਸਿਤਾਰਾ, ਸਾਹਿਲ ਮਹਾਜਨ ਅਤੇ ਪਾਰਟੀ ਨੇ ਮਾਂ ਭਗਵਤੀ ਦਾ ਗੁਣਗਾਨ ਕੀਤਾ। ਇਸ ਮੌਕੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਜਾਗਰਣ ‘ਚ ਹਾਜ਼ਰੀ ਲਗਾਈ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਧਾਰਮਿਕ ਸਮਾਗਮ ‘ਚ ਵੱਧ ਤੋਂ ਵਧ ਸ਼ਿਰਕਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਿਣਾ ਦਿੱਤੀ। ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਤਵਿੰਦਰ ਸਿੰਘ, ਸੁਖਦੇਵ ਰਾਜ, ਵਰੁਣ ਰਾਜ, ਦਾਨਿਸ਼, ਪ੍ਰਿਆ ਸਿੰਘ, ਦੀਪਕ ਕੁਮਾਰ, ਸੰਜੀਵ ਕੁਮਾਰ ਦੇਵ, ਬਿੱਟੂ ਭਵਨ ਵਾਲਾ, ਸੰਨੀ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਗੁ: ਸ੍ਰੀ ਕਲਗੀਧਰ ਕਸ਼ਮੀਰ ਐਵੀਨਿਊ ਵਿਖੇ ਸਜਾਇਆ ਸਮਾਗਮ ਅਗਲੀ ਖ਼ਬਰ ਅਖਿਲ ਭਾਰਤੀ ਆਧਿਆਤਮਿਕ ਸੰਮਿਤੀ ਵਲੋਂ ‘ਵਿਸ਼ਵ ਸ਼ਾਂਤੀ ਯਾਤਰਾ’ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।