ਅਖਿਲ ਭਾਰਤੀ ਆਧਿਆਤਮਿਕ ਸੰਮਿਤੀ ਵਲੋਂ ‘ਵਿਸ਼ਵ ਸ਼ਾਂਤੀ ਯਾਤਰਾ’ ਕੱਢੀ
ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਅਖਿਲ ਭਾਰਤੀ ਆਧਿਆਤਮਿਕ ਸੰਮਿਤੀ ਵਲੋਂ ਅੱਜ ਸ਼ਾਂਤੀ, ਏਕਤਾ, ਪਿਆਰ ਅਤੇ ਮਨੁੱਖੀ ਇਕਜੁਟਤਾ ਨੂੰ ਸਮਰਪਿਤ ਵਿਸ਼ਵ ਸ਼ਾਂਤੀ ਯਾਤਰਾ ਕੱਢੀ ਗਈ। ਵਿਸ਼ਵ ਸ਼ਾਂਤੀ ਯਾਤਰਾ ਦੀ ਕੰਪਨੀ ਬਾਗ਼ ਤੋਂ ਸ਼ੁਰੂਆਤ ਕੀਤੀ ਗਈ, ਜਿਸ ‘ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੀਨੀਅਰ ਡਿਪਟੀ ਮੇਅਰ ਪ੍ਰਿੰਯਕਾ ਸ਼ਰਮਾ, ਕੁਨਿਕਾ ਸਦਾਨੰਦ, ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਤੋਂ ਭਾਈ ਸੁਰਿੰਦਰ ਸਿੰਘ ਅਰੋੜਾ ਅਤੇ ਮੈਡੀਕੇਡ ਹਸਪਤਾਲ ਦੇ ਚੇਅਰਮੈਨ ਤੇ ਸਾਬਕਾ ਰੋਟਰੀ ਗਵਰਨਰ ਡਾ: ਪੀ.
ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਅਖਿਲ ਭਾਰਤੀ ਆਧਿਆਤਮਿਕ ਸੰਮਿਤੀ ਵਲੋਂ ਅੱਜ ਸ਼ਾਂਤੀ, ਏਕਤਾ, ਪਿਆਰ ਅਤੇ ਮਨੁੱਖੀ ਇਕਜੁਟਤਾ ਨੂੰ ਸਮਰਪਿਤ ਵਿਸ਼ਵ ਸ਼ਾਂਤੀ ਯਾਤਰਾ ਕੱਢੀ ਗਈ। ਵਿਸ਼ਵ ਸ਼ਾਂਤੀ ਯਾਤਰਾ ਦੀ ਕੰਪਨੀ ਬਾਗ਼ ਤੋਂ ਸ਼ੁਰੂਆਤ ਕੀਤੀ ਗਈ, ਜਿਸ ‘ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੀਨੀਅਰ ਡਿਪਟੀ ਮੇਅਰ ਪ੍ਰਿੰਯਕਾ ਸ਼ਰਮਾ, ਕੁਨਿਕਾ ਸਦਾਨੰਦ, ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਤੋਂ ਭਾਈ ਸੁਰਿੰਦਰ ਸਿੰਘ ਅਰੋੜਾ ਅਤੇ ਮੈਡੀਕੇਡ ਹਸਪਤਾਲ ਦੇ ਚੇਅਰਮੈਨ ਤੇ ਸਾਬਕਾ ਰੋਟਰੀ ਗਵਰਨਰ ਡਾ: ਪੀ. ਐਸ. ਗਰੋਵਰ ਸ਼ਾਮਲ ਸਨ। ਯਾਤਰਾ ਵਿਚ ਅਖਿਲ ਭਾਰਤੀ ਆਧਿਆਤਮਿਕ ਸਮਿਤੀ ਦੀ ਨੁਮਾਇੰਦਗੀ ਸਮਾਜ ਸੇਵੀ ਸੁੱਖਅੰਮ੍ਰਿਤ ਸਿੰਘ ਨੇ ਕੀਤੀ। ਇਸ ਦੌਰਾਨ ਸੁੱਖਅੰਮ੍ਰਿਤ ਸਿੰਘ ਨੇ ਕਿਹਾ ਕਿ ਸ਼ਾਂਤੀ ਯਾਤਰਾ ਦਾ ਉਦੇਸ਼ ਹਰ ਵਿਅਕਤੀ ਨੂੰ ਇਹ ਮਹਿਸੂਸ ਕਰਨ ਲਈ ਪ੍ਰੇਰਿਤ ਕਰਨਾ ਸੀ ਕਿ ਸ਼ਾਂਤੀ ਸਿਰਫ਼ ਸਰਕਾਰਾਂ, ਸੰਸਥਾਵਾਂ ਜਾਂ ਸਮਾਜ ਤੋਂ ਉਮੀਦ ਕੀਤੀ ਜਾਣ ਵਾਲੀ ਚੀਜ਼ ਨਹੀਂ ਹੈ, ਸਗੋਂ ਇਹ ਇਕ ਅਜਿਹੀ ਭਾਵਨਾ ਹੈ ਜਿਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਡੇ ‘ਚ ਹਰੇਕ ਦੇ ਅੰਦਰ ਹੋਣੀ ਚਾਹੀਦੀ ਹੈ। ਇਸ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਭਾਰਤ ਦੀ ਆਧਿਆਤਮਿਕ ਵਿਰਾਸਤ ਨੇ ਹਮੇਸ਼ਾ ਮਨੁੱਖਤਾ, ਦਇਆ ਅਤੇ ਵਿਸ਼ਵ ਭਲਾਈ ਨੂੰ ਆਪਣੀਆਂ ਗਿਆਨ ਪਰੰਪਰਾਵਾਂ ਦੇ ਕੇਂਦਰ ’ਚ ਰੱਖਿਆ ਹੈ। ਵਿਸ਼ਵ ਸ਼ਾਂਤੀ ਯਾਤਰਾ ਰਾਹੀਂ ਇਸ ਭਾਵਨਾ ਨੂੰ ਇਕ ਆਧੁਨਿਕ ਰੂਪ ’ਚ ਪ੍ਰਗਟ ਕੀਤਾ ਗਿਆ ਹੈ।