18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਤੀਰਥ ਨਗਰ ਵੈੱਲਫੇਅਰ ਸੁਸਾਇਟੀ ਵੇਰਕਾ ਵਲੋਂ ਬੰਦ ਸੀਵਰੇਜ ਦੀ ਸਮੱਸਿਆ ਹੱਲ ਕਰਨ ਦੀ ਮੰਗ

ਵੇਰਕਾ, 17 ਸਤੰਬਰ (ਲਖਵਿੰਦਰ ਸਿੰਘ)-ਤੀਰਥ ਨਗਰ ਵੈਲਫੇਅਰ ਸੁਸਾਇਟੀ ਵੇਰਕਾ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ’ਚ ਇਲਾਕੇ ਵਿਚ ਫੈਲੀ ਸੀਵਰੇਜ ਦੀ ਗੰਭੀਰ ਸਮੱਸਿਆ ’ਤੇ ਚਿੰਤਾ ਪ੍ਰਗਟਾਈ ਗਈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਗਰੀਨਵੁੱਡ ਸਕੂਲ ਰੋਡ (ਤੀਰਥ ਨਗਰ) ਅਤੇ ਇਸ ਦੇ ਨਾਲ ਲੱਗਦੀ ਆਬਾਦੀ ਵਿਚ ਸੀਵਰੇਜ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਓਵਰਫਲੋਅ ਹੋ ਕੇ ਫੈਲ ਰਿਹਾ ਹੈ।

ਅਜੀਤ ਡੈਸਕ 18-09-2026
ਵੇਰਕਾ, 17 ਸਤੰਬਰ (ਲਖਵਿੰਦਰ ਸਿੰਘ)-ਤੀਰਥ ਨਗਰ ਵੈਲਫੇਅਰ ਸੁਸਾਇਟੀ ਵੇਰਕਾ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ’ਚ ਇਲਾਕੇ ਵਿਚ ਫੈਲੀ ਸੀਵਰੇਜ ਦੀ ਗੰਭੀਰ ਸਮੱਸਿਆ ’ਤੇ ਚਿੰਤਾ ਪ੍ਰਗਟਾਈ ਗਈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਗਰੀਨਵੁੱਡ ਸਕੂਲ ਰੋਡ (ਤੀਰਥ ਨਗਰ) ਅਤੇ ਇਸ ਦੇ ਨਾਲ ਲੱਗਦੀ ਆਬਾਦੀ ਵਿਚ ਸੀਵਰੇਜ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਓਵਰਫਲੋਅ ਹੋ ਕੇ ਫੈਲ ਰਿਹਾ ਹੈ। ਸੜਕਾਂ ਵਿਚ ਖੜ੍ਹੇ ਇਸ ਪਾਣੀ ਕਾਰਨ ਇਲਾਕੇ ਵਿਚ ਭਿਆਨਕ ਬੀਮਾਰੀਆਂ ਤੇ ਮਹਾਂਮਾਰੀ ਫ਼ੈਲਣ ਦਾ ਖਤਰਾ ਬਣਿਆ ਹੋਇਆ ਹੈ। ਸੁਸਾਇਟੀ ਦੇ ਨੁਮਾਇੰਦਿਆਂ ਨੇ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਸਮੱਸਿਆ ਬਾਰੇ ਸੁਸਾਇਟੀ ਅਤੇ ਇਲਾਕਾ ਵਾਸੀਆਂ ਵਲੋਂ ਐਡਵੋਕੇਟ ਹਰਪਾਲ ਸਿੰਘ ਨਿੱਜਰ ਰਾਹੀਂ ਹਲਕਾ ਵਿਧਾਇਕਾ ਜੀਵਨਜੋਤ ਕੌਰ ਨੂੰ ਗੁਹਾਰ ਲਗਾਈ ਜਾ ਚੁੱਕੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਮੇਜਰ ਸਿੰਘ, ਉਪ ਚੇਅਰਮੈਨ ਗੁਰਮੀਤ ਸਿੰਘ ਵੇਰਕਾ (ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ), ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ, ਸੈਕਟਰੀ ਤਰਸੇਮ ਸਿੰਘ ਚਾਚੋਵਾਲੀਆ, ਕੈਸ਼ੀਅਰ ਜਸਵੰਤ ਸਿੰਘ, ਅਨੂਪ ਸਿੰਘ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਸੀਵਰੇਜ ਸਿਸਟਮ ਨੂੰ ਤੁਰੰਤ ਸੁਚਾਰੂ ਢੰਗ ਨਾਲ ਚਲਾਇਆ ਜਾਵੇ।
ਪਿਛਲੀ ਖ਼ਬਰ ਰੋਟਰੀ ਕਲੱਬ ਵਲੋਂ ਸਕੂਲ ਨੂੰ 10 ਪੱਖੇ ਭੇਟ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਵਿਖੇ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਵਲੋਂ ਸੱਦੀ ਗਈ ਪ੍ਰੈੱਸ ਕਾਨਫ਼ਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।