13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕੌਮੀ ਲੋਕ ਅਦਾਲਤ ’ਚ 35 ਹਜ਼ਾਰ ਤੋਂ ਵੱਧ ਮਾਮਲਿਆਂ ਦਾ ਇਕੋ ਦਿਨ ’ਚ ਹੋਇਆ ਨਿਪਟਾਰਾ 99.80 ਕਰੋੜ ਦੀ ਰਿਕਵਰੀ ਤੇ ਸਮਝੌਤਾ ਰਕਮ ਨਾਲ ਮਿਲੀ ਵੱਡੀ ਸਫਲਤਾ

ਅੰਮ੍ਰਿਤਸਰ, 12 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ ਵਿਚ ਅੱਜ ਲਗੀ ਕੌਮੀ ਲੋਕ ਅਦਾਲਤ ਨੂੰ ’ਚ 35 ਹਜ਼ਾਰ ਤੋਂ ਵੱਧ ਮਾਮਲਿਆਂ ਦਾ ਇਕੋ ਦਿਨ ’ਚ ਨਿਪਟਾਰਾ ਕੀਤਾ ਗਿਆ ਹੈ ਅਤੇ ਇਸ ਲਈ 99. 80 ਕਰੋੜ ਰੁਪਏ ਦੀ ਰਿਕਵਰੀ ਤੇ ਸਮਝੌਤਾ ਰਕਮ ਇਸ ਲੋਕ ਅਦਾਲਤ ਦੀ ਵੱਡੀ ਸਫਲਤਾ ਦਾ ਪ੍ਰਤਖ ਪ੍ਰਮਾਣ ਹੈ।

ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਸ਼ੈਸਨ ਜੱਜ ਸ੍ਰੀਮਤੀ ਜਤਿੰਦਰ ਕੌਰ ਇਕ ਔਰਤ ਨੂੰ ਮੁਆਵਜੇ ਰਾਸ਼ੀ ਵਲੋਂ 10 ਲੱਖ ਰੁਪਏ ਦਾ ਚੈੱਕ ਦਿੰਦੇ ਹੋਏ। ਤਸਵੀਰ : ਹਰਜੀਤ ਸਿੰਘ 13-09-2026
ਅੰਮ੍ਰਿਤਸਰ, 12 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ ਵਿਚ ਅੱਜ ਲਗੀ ਕੌਮੀ ਲੋਕ ਅਦਾਲਤ ਨੂੰ ’ਚ 35 ਹਜ਼ਾਰ ਤੋਂ ਵੱਧ ਮਾਮਲਿਆਂ ਦਾ ਇਕੋ ਦਿਨ ’ਚ ਨਿਪਟਾਰਾ ਕੀਤਾ ਗਿਆ ਹੈ ਅਤੇ ਇਸ ਲਈ 99.80 ਕਰੋੜ ਰੁਪਏ ਦੀ ਰਿਕਵਰੀ ਤੇ ਸਮਝੌਤਾ ਰਕਮ ਇਸ ਲੋਕ ਅਦਾਲਤ ਦੀ ਵੱਡੀ ਸਫਲਤਾ ਦਾ ਪ੍ਰਤਖ ਪ੍ਰਮਾਣ ਹੈ। ਇਹ ਲੋਕ ਅਦਾਲਤ ਇਥੇ ਸ੍ਰੀਮਤੀ ਜਤਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਲਗਾਈ ਗਈ ਸੀ। ਰਾਸ਼ਟਰੀ ਲੋਕ ਅਦਾਲਤ ਦੌਰਾਨ ਕੁੱਲ 38 ਹਜ਼ਾਰ 247 ਕੇਸਾਂ ਨੂੰ ਸੁਣਵਾਈ ਲਈ ਰੱਖਿਆ ਗਿਆ ਸੀ ਜਿਨ੍ਹਾਂ ਵਿਚੋਂ 35 ਹਜ਼ਾਰ 31 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਨ੍ਹਾਂ ਕੇਸਾਂ ਵਿਚ ਕੁੱਲ 99 ਕਰੋੜ 80 ਲੱਖ 22 ਹਜ਼ਾਰ 793 ਰੁਪਏ ਦੀ ਸਮਝੌਤਾ ਰਕਮ/ਰਿਕਵਰੀ ਹੋਈ। ਇਸ ਕੌਮੀ ਲੋਕ ਅਦਾਲਤ ਵਿਚ ਪਰਿੰਦਰ ਸਿੰਘ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਮਹੇਸ਼ ਕੁਮਾਰ ਸ਼ਰਮਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀਮਤੀ ਅਮਨ ਸ਼ਰਮਾ ਵਧੀਕ ਪ੍ਰਿੰਸੀਪਲ ਜੱਜ (ਪਰਿਵਾਰ ਅਦਾਲਤ) ਅਤੇ ਰਾਜਵਿੰਦਰ ਕੌਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਪ੍ਰੀਜ਼ਾਈਡਿੰਗ ਅਫ਼ਸਰ ਉਦਯੋਗਿਕ ਟ੍ਰਿਬਿਊਨਲ ਵਲੋਂ ਬੈਂਚਾਂ ਦੀ ਪ੍ਰਧਾਨਗੀ ਕੀਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਅਦਾਲਤ ਅੰਮ੍ਰਿਤਸਰ ਵਿਖੇ 22 ਲੋਕ ਅਦਾਲਤ ਬੈਂਚਾਂ, ਬਾਬਾ ਬਕਾਲਾ ਸਾਹਿਬ ਵਿਖੇ 2 ਬੈਂਚਾਂ ਅਤੇ ਅਜਨਾਲਾ ਵਿਖੇ 3 ਬੈਂਚਾਂ ਦਾ ਗਠਨ ਕੀਤਾ ਗਿਆ, ਜਿਸ ਨਾਲ ਜ਼ਿਲ੍ਹੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲ ਸਕਿਆ। ਇਸ ਲੋਕ ਅਦਾਲਤ ਦੀ ਸਫਲਤਾ ਵਿਚ ਸ: ਅਮਰਦੀਪ ਸਿੰਘ ਬੈਂਸ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸੁਚੱਜੀ ਯੋਜਨਾਬੰਦੀ, ਤਾਲਮੇਲ ਅਤੇ ਨਿਰੰਤਰ ਯਤਨਾਂ ਦੀ ਅਹਿਮ ਭੂਮਿਕਾ ਰਹੀ। ਇਸ ਮੌਕੇ ਸਮੂਹ ਨਿਆਂਇਕ ਅਧਿਕਾਰੀਆਂ, ਵਕੀਲ ਭਾਈਚਾਰੇ, ਬੈਂਕਾਂ, ਬੀਮਾ ਕੰਪਨੀਆਂ, ਵੱਖ-ਵੱਖ ਸਰਕਾਰੀ ਵਿਭਾਗਾਂ, ਅਦਾਲਤੀ ਅਮਲੇ, ਪੈਰਾ ਲੀਗਲ ਵਲੰਟੀਅਰਾਂ ਅਤੇ ਮੁਕੱਦਮੇਬਾਜ਼ਾਂ ਦੇ ਸਹਿਯੋਗ ਸਦਕਾ ਇਹ ਲੋਕ ਅਦਾਲਤ ਬਹੁਤ ਹੀ ਸਫਲ ਰਹੀ। ਰਾਸ਼ਟਰੀ ਲੋਕ ਅਦਾਲਤ ਦੀ ਇਕ ਬਹੁਤ ਹੀ ਸੰਵੇਦਨਸ਼ੀਲ ਅਤੇ ਮਨੁੱਖੀ ਪੱਖ ਨੂੰ ਦਰਸਾਉਂਦੀ ਸਫਲਤਾ ਮੋਟਰ ਦੁਰਘਟਨਾ ਦਾਅਵਾ ਕੇਸ ਵਿਚ ਸਾਹਮਣੇ ਆਈ, ਜਿਸ ਦੀ ਸੁਣਵਾਈ ਸ੍ਰੀਮਤੀ ਜਤਿੰਦਰ ਕੌਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਦੀ ਅਗਵਾਈ ਵਾਲੇ ਬੈਂਚ ਵਲੋਂ ਕੀਤੀ ਗਈ। ਇਹ ਮਾਮਲਾ ਬਟਾਲਾ ਨਾਲ ਸਬੰਧਤ ਇਕ ਸਕੂਲ ਬੱਸ ਦੀ ਦੁਰਘਟਨਾ ਨਾਲ ਜੁੜਿਆ ਹੋਇਆ ਸੀ । ਜਿਸ ਵਿਚ ਇਕ ਔਰਤ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਦੁਰਘਟਨਾ ਦੌਰਾਨ ਲੱਗੀਆਂ ਸੱਟਾਂ ਕਾਰਨ ਉਸ ਦੇ ਗਰਭ ਵਿਚ ਪਲ ਰਹੇ ਅਣਜੰਮੇ ਬੱਚੇ ਦੀ ਵੀ ਮੌਤ ਹੋ ਗਈ। ਲੋਕ ਅਦਾਲਤ ਵਿਚ ਆਪਸੀ ਸਹਿਮਤੀ ਨਾਲ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਪੀੜਤ ਵਿਧਵਾ ਨੂੰ ਕੁੱਲ 10 ਲੱਖ ਦਾ ਮੁਆਵਜ਼ਾ ਦਿੱਤਾ ਗਿਆ, ਜਿਸ ਵਿਚੋਂ 8 ਲੱਖ ਪਤੀ ਦੀ ਮੌਤ ਅਤੇ 2 ਲੱਖ ਗਰਭ ਵਿਚ ਪਲ ਰਹੇ ਅਣਜੰਮੇ ਬੱਚੇ ਦੀ ਮੌਤ ਲਈ ਦਿੱਤੇ ਗਏ। ਸਮਝੌਤੇ ਉਪਰੰਤ ਮੌਕੇ ’ਤੇ ਹੀ ਬੈਂਚ ਵਲੋਂ ਮੁਆਵਜ਼ੇ ਦੇ ਚੈੱਕ ਪੀੜਤਾ ਨੂੰ ਸੌਂਪੇ ਗਏ। ਜਿਸ ਨਾਲ ਉਸ ਨੂੰ ਤੁਰੰਤ ਆਰਥਿਕ ਸਹਾਇਤਾ ਪ੍ਰਾਪਤ ਹੋਈ ਅਤੇ ਲੰਬੀ ਅਦਾਲਤੀ ਕਾਰਵਾਈ ਤੋਂ ਰਾਹਤ ਮਿਲੀ।
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਦੀ ਬਦਲੀ ਦੀ ਚਰਚਾ ! ਦੋਆਬਾ-ਮਾਲਵਾ ਜ਼ੋਨ ਦ... ਅਗਲੀ ਖ਼ਬਰ ਗੁਰੂ ਨਗਰੀ ’ਚ ਅਵਾਜਾਈ ਸਹੂਲਤ ਲਈ ਕੋਈ ਬਦਲਵਾਂ ਪ੍ਰਬੰਧ ਕੀਤੇ ਬਿਨਾਂ ਬੀ.ਆਰ.ਟੀ.ਐੱਸ. ਬੱਸ ਸੇਵਾ ਤੇ ਲਾਂਘਾ ਖ਼ਤਮ ਕਰਨਾ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।