ਗੁਰੂ ਨਗਰੀ ’ਚ ਅਵਾਜਾਈ ਸਹੂਲਤ ਲਈ ਕੋਈ ਬਦਲਵਾਂ ਪ੍ਰਬੰਧ ਕੀਤੇ ਬਿਨਾਂ ਬੀ.ਆਰ.ਟੀ.ਐੱਸ. ਬੱਸ ਸੇਵਾ ਤੇ ਲਾਂਘਾ ਖ਼ਤਮ ਕਰਨਾ ਨਿਗਮ ਦੀ ਗੈਰ-ਜ਼ਿੰਮੇਵਾਰਾਨਾ ਕਾਰਵਾਈ – ਅੰਮ੍ਰਿਤਸਰ ਵਿਕਾਸ ਮੰਚ
ਕਿਹਾ, ਬੀ.ਆਰ.ਟੀ.ਐੱਸ. ਪ੍ਰੋਜੈਕਟ ਦੇ ਲਾਂਘੇ ਨੂੰ ਤੋੜਨਾ ਤੁਰੰਤ ਬੰਦ ਕੀਤਾ ਜਾਵੇ
ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)- ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰਾਲੇ ਅਤੇ ਸਥਾਨਕ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਤੋਂ ਮੰਗ ਹੈ ਕਿ ਗੁਰੂ ਨਗਰੀ ਵਿਚ ਲੋਕਾਂ ਲਈ ਵੱਡੀ ਸੁਵਿਧਾ ਦਾ ਕਾਰਨ ਰਹੇ ਬੀ. ਆਰ.
ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)- ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰਾਲੇ ਅਤੇ ਸਥਾਨਕ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਤੋਂ ਮੰਗ ਹੈ ਕਿ ਗੁਰੂ ਨਗਰੀ ਵਿਚ ਲੋਕਾਂ ਲਈ ਵੱਡੀ ਸੁਵਿਧਾ ਦਾ ਕਾਰਨ ਰਹੇ ਬੀ.ਆਰ.ਟੀ.ਐੱਸ. ਪ੍ਰੋਜੈਕਟ ਦੇ ਵਿਸ਼ੇਸ਼ ਲਾਂਘੇ ਨੂੰ ਤੋੜਨਾ ਤੁਰੰਤ ਬੰਦ ਕੀਤਾ ਜਾਵੇ ਅਤੇ ਵੇਰਕਾ ਬਾਈਪਾਸ ਵਿਖੇ ਤਬਾਹ ਹੋ ਰਹੀਆਂ ਕਰੋੜਾਂ ਰੁਪਏ ਖ਼ਰਚ ਕੇ ਖ੍ਰੀਦੀਆਂ 92 ਬੱਸਾਂ ਦੀ ਮੁਰੰਮਤ ਕਰਕੇ ਜਨਤਕ ਆਵਾਜਾਈ ਸਹੂਲਤ ਮੁੜ ਬਹਾਲ ਕੀਤੀ ਜਾਵੇ। ਮੰਚ ਦੇ ਆਗੂਆਂ ਦਾ ਇਸ ਸੰਬੰਧੀ ਇੱਕ ਉੱਚ ਪੱਧਰੀ ਵਫਦ, ਜਿਸ ਵਿਚ ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਰਾਜਵਿੰਦਰ ਸਿੰਘ ਗਿੱਲ, ਕਵਲਜੀਤ ਸਿੰਘ ਭਾਟੀਆ, ਜਤਿੰਦਰਪਾਲ ਸਿੰਘ ਨਿਊ ਅੰਮ੍ਰਿਤਸਰ, ਪ੍ਰੋ. ਰਾਜਵਿੰਦਰਜੀਤ ਸਿੰਘ, ਗੁਰਮੀਤ ਸਿੰਘ ਭੱਟੀ ਅਤੇ ਕੁਲਦੀਪ ਸਿੰਘ ਬੋਪਾਰਾਏ ਸ਼ਾਮਿਲ ਸਨ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਪ੍ਰਿੰ: ਅਣਖੀ ਨੇ ਦੱਸਿਆ ਕਿ ਮੰਚ ਨੇ ਮੇਅਰ ਸ੍ਰੀ ਭਾਟੀਆ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਹੈ ਕਿ ਆਮ ਤੌਰ ’ਤੇ ਇਹ ਰਵਾਇਤ ਪ੍ਰਚੱਲਤ ਹੈ ਕਿ ਕਿਸੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਸ਼ਗਨਾਂ ਵਾਲ਼ੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ, ਪਰ ਗੁਰੂ ਨਗਰੀ ਦੇ ਚੇਤੰਨ ਅਤੇ ਜਾਗਰੂਕ ਵਾਸੀ ਉਸ ਵੇਲੇ ਸਿਰ ਫੜ੍ਹ ਕੇ ਬੈਠ ਗਏ ਜਦੋਂ 50,000 ਤੋਂ ਵੱਧ ਵਿਦਿਆਰਥੀਆਂ, ਕਰਮਚਾਰੀਆਂ, ਕੰਮਕਾਜੀ ਔਰਤਾਂ ਅਤੇ ਮਜ਼ਦੂਰਾਂ, ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਜਨਤਕ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਵਾਲੇ ਬੀ.ਆਰ.ਟੀ.ਐੱਸ. ਪ੍ਰੋਜੈਕਟ ਦੇ ਵਿਸ਼ੇਸ਼ ਲਾਂਘੇ ਨੂੰ ਤੋੜਨ ਦੀ ਸ਼ੁਰੂਆਤ ਕਰਨ ਸਮੇਂ ਮੇਅਰ ਅਤੇ ਸੀਨੀਅਰ ਵਿਧਾਇਕਾਂ ਵਲੋਂ ਜਸ਼ਨ ਮਨਾਉਣ ਵਰਗਾ ਮਾਹੌਲ ਪੈਦਾ ਕੀਤਾ। ਉਨ੍ਹਾਂ ਦੱਸਿਆ ਕਿ ਕਿ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਸ਼ਹਿਰ ਵਾਸੀਆਂ ਅਤੇ ਯਾਤਰੀਆਂ ਨੂੰ ਸਥਾਨਿਕ ਅਵਾਜਾਈ ਦੀ ਸੁਰੱਖਿਅਤ, ਕਿਫਾਇਤੀ ਅਤੇ ਵਾਤਾਨੁਕੂਲ ਸਹੂਲਤ ਪ੍ਰਦਾਨ ਕਰਨ ਲਈ 2016 ਵਿਚ ਤਕਰੀਬਨ 600 ਕਰੋੜ ਰੁਪਏ ਦੇ ਜਨਤਕ ਸਰਮਾਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਸੀ ਤੇ ਇਸ ਪ੍ਰੋਜੈਕਟ ਦੇ ਵਿਸ਼ੇਸ਼ ਲਾਂਘੇ ਨੂੰ ਤਿਆਰ ਕਰਨ ਲਈ ਸੈਂਕੜੇ ਵੱਡੇ ਦਰੱਖਤਾਂ ਨੂੰ ਪੁੱਟਣਾ ਪਿਆ ਸੀ। ਯਾਤਰੀਆਂ ਦੇ ਮੈਟਰੋ-ਬੱਸ-ਸਟੈਂਡ ਤਕ ਪਹੁੰਚਣ ਲਈ ਕੁਝ ਮੈਟਰੋ-ਬੱਸ-ਸਟੈਂਡਾ ਤੇ ਵਿਸ਼ੇਸ਼ ਪੌੜੀਆਂ ਵਾਲੇ ਪੁਲ਼ ਤਿਆਰ ਕੀਤੇ ਗਏ ਸਨ ਤੇ ਇਸ ਸੁਰੱਖਿਅਤ ਤੇ ਸਸਤੀ ਸਥਾਨਿਕ ਅਵਾਜਾਈ ਸਹੂਲਤ ਦਾ 40-50 ਹਜ਼ਾਰ ਬੱਸ ਯਾਤਰੀ ਰੋਜ਼ਾਨਾ ਫਾਇਦਾ ਲੈ ਰਹੇ ਸਨ, ਪਰ ਮੌਜੂਦਾ ਪੰਜਾਬ ਸਰਕਾਰ ਨੇ ਰਾਜਭਾਗ ਸੰਭਾਲਣ ਦੇ ਸਵਾ ਸਾਲ ਪਿੱਛੋਂ ਹੀ ਇਸ ਲੋਕ-ਹਿੱਤੀ ਸਹੂਲਤ ਦਾ ਭੋਗ ਪਾ ਦਿੱਤਾ, ਹਾਲਾਂਕਿ ਸ਼ਹਿਰ ਦੇ ਕਈ ਪ੍ਰਮੁੱਖ ਵਿਧਾਇਕ ਅੰਮ੍ਰਿਤਸਰ ਵਿਕਾਸ ਮੰਚ ਦੇ ਮੈਂਬਰਾਂ ਨੂੰ ਇਹ ਯਕੀਨ ਦਿਵਾਉਂਦੇ ਰਹੇ ਕਿ ਆਵਾਮ ਦੀ ਸਹੂਲਤ ਦਾ ਇਹ ਪ੍ਰੋਜੈਕਟ ਛੇਤੀ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੰਚ ਦੀਆਂ ਮੰਗਾਂ ਬਾਰੇ ਮੇਅਰ ਵਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਵਧੀਆ ਸੁਵਿਧਾ ਪ੍ਰਦਾਨ ਕਰ ਰਹੇ ਬੀ.ਆਰ.ਟੀ.ਐੱਸ. ਬੱਸਾਂ ਤੇ ਪ੍ਰੋਜੈਕਟ ਨੂੰ ਖਤਮ ਕਰਨ ਪ੍ਰਤੀ ਮਲਾਲ ਅਤੇ ਗੁੱਸਾ ਹੈ। ਮੰਚ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਟੂਰਿਜਮ ਸ਼ਹਿਰ ਅੰਮ੍ਰਿਤਸਰ ਵਿਚ ਸੈਲਾਨੀਆਂ ਤੇ ਯਾਤਰੀਆਂ ਲਈ ਸਥਾਨਕ ਅਵਾਜਾਈ ਸਹੂਲਤ ਬਹੁਤ ਅਹਿਮ ਤੇ ਜ਼ਰੂਰੀ ਅਤੇ ਹੈ ਤੇ ਇਸ ਸੰਬੰਧੀ ਚੰਡੀਗੜ੍ਹ ਨਗਰ ਨਿਗਮ ਪਾਸੋਂ ਅਗਵਾਈ ਲਈ ਜਾ ਸਕਦੀ ਹੈ।