ਸਿਹਤ ਵਿਭਾਗ ਨੇ ਛੋਲੇ ਭਠੂਰੇ ਅਤੇ ਚਿਕਨ ਰੈਸਟੋਰੈਂਟ ’ਤੇ ਦਿੱਤੀ ਦਸਤਕ : ਅਣ ਸਵੱਛਤਾ ਦੇ ਕੀਤੇ ਚਲਾਨ
ਅੰਮ੍ਰਿਤਸਰ, 9 ਸਤੰਬਰ (ਰੇਸ਼ਮ ਸਿੰਘ)-ਖਾਣ ਪੀਣ ਲਈ ਸ਼ੌਕੀਨਾਂ ਦੇ ਸ਼ਹਿਰ ਵਜੋਂ ਮਸ਼ਹੂਰ ਗੁਰੂ ਨਗਰੀ ’ਚ ਲੋਕਾਂ ਨੂੰ ਮਿਲਾਵਟ ਖੋਰੀ ਤੇ ਗੈਰ ਮਿਆਰੀ ਵਸਤੂਆਂ ਪਰੋਸ ਕੇ ਮੁਨਾਫਾ ਕਮਾ ਰਹੇ ਦੁਕਾਨਦਾਰਾਂ ਤੇ ਵਿਕ੍ਰੇਤਾਵਾਂ ਖਿਲਾਫ਼ ਸਿਹਤ ਵਿਭਾਗ ਨੇ ਸ਼ਿੰਕਜ਼ਾ ਕੱਸ ਦਿੱਤਾ ਹੈ ਇਸੇ ਤਹਿਤ ਇਥੇ ਪ੍ਰਸਿੱਧ ਛੋਲੇ ਭਠੂਰੇ ਅਤੇ ਚਿਕਨ ਰੈਸਟੋਰੈਂਟ ਤੇ ਅੱਜ ਟੀਮ ਵਲੋਂ ਦਸਤਕ ਦਿੱਤੀ ਜਿਥੇ ਸਾਫ ਸਫਾਈ ਦੀ ਹਾਲਾਤ ਬਦਤਰ ਪਾਏ ਜਾਣ ’ਤੇ ਦੋਵਾਂ ਥਾਵਾਂ ਦੇ ਅਣ ਸਵੱਛਤਾ ਦੇ ਚਲਾਨ ਕੀਤੇ ਗਏ ਤੇ ਖਾਣ ਪੀਣ ਵਾਲੀਆਂ ਵਸਤੂਆਂ ਦੇ ਨਮੂਨੇ ਵੀ ਭਰੇ ਗਏ। ਇਸ ਤੋਂ ਇਲਾਵਾ ਫਤਿਹਗੜ ਚੁੜੀਆਂ ਰੋਡ ’ਤੇ ਸਥਿਤ ਦੁੱਧ ਦੀਆਂ ਡੇਅਰੀਆਂ ਤੋਂ ਵੀ ਨਮੂਨੇ ਭਰੇ ਗਏ।
ਫਤਿਹਗੜ੍ਹ ਚੂੜੀਆਂ ਰੋਡ ’ਤੇ ਦੁੱਧ ਡੇਅਰੀਆਂ ’ਤੇ ਵੀ ਕੀਤੀ ਛਾਪੇਮਾਰੀ
10-09-2026