10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ’ਚ ਕਮਾਨ ਨੌਜਵਾਨਾਂ ਦੇ ਹੱਥ ਪਹਿਲੀ ਵਾਰ ਕਾਰਜ਼ਕਾਰੀ ਮੈਂਬਰ ਵਜੋਂ ਚੋਣ ਲੜ ਰਹੇ ਹਨ ਸੁਖਚੈਨ ਸਿੰਘ ਰੰਧਾਵਾ ਬਾਰ ਦੀਆਂ ਚੋਣਾਂ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਣੀਆਂ ਚਾਹੀਦੀਆਂ – ਸ਼ਿਵ ਗੋਪਾਲ ਸ਼ਰਮਾ

ਅੰਮ੍ਰਿਤਸਰ, 9 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋ ਰਹੀਆਂ ਚੋਣਾ ਲਈ ਲਈ ਵਕੀਲ ਭਾਈਚਾਰੇ ’ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਵਾਰ ਚੋਣਾਂ ਦੀ ਵਾਗਡੋਰ ਨੌਜਵਾਨ ਵਕੀਲਾਂ ਦੇ ਹੱਥ ਪ੍ਰਤੀਤ ਹੋ ਰਹੀ ਹੈ ਜੋ ਕਿ ਬਹੁਤ ਹੀ ਜੋਸ਼ ਨਾਲ ਇਨ੍ਹਾਂ ਚੋਣਾਂ ’ਚ ਭਾਗ ਲੇ ਰਹੇ ਹਨ। ਕਾਰਜ਼ਕਾਰੀ ਮੈਂਬਰ ਵਜੋਂ ਚੋਣ ਲੜ ਰਹੇ ਨੌਜਵਾਨ ਵਕੀਲ ਸੁਖਚੈਨ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ 2024 ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜ ਬਟਾਲਾ ਤੋਂ ਕਾਨੂੰਨ ਦੀ ਡਿਗਰੀ ਕੀਤੀ ਅਤੇ ਉਹ ਇਥੇ 2025 ਅੰਮ੍ਰਿਤਸਰ ’ਚ ਬਤੌਰ ਵਕੀਲ ਪ੍ਰੈਕਟਿਸ ਕਰ ਰਹੇ ਹਨ।

ਐਡਵੋਕੇਟ ਸੁਖਚੈਨ ਸਿੰਘ ਰੰਧਾਵਾ ਅਤੇ ਐਡਵੋਕੇਟ ਸ਼ਿਵ ਗੋਪਾਲ ਸ਼ਰਮਾ 10-09-2026
ਅੰਮ੍ਰਿਤਸਰ, 9 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋ ਰਹੀਆਂ ਚੋਣਾ ਲਈ ਲਈ ਵਕੀਲ ਭਾਈਚਾਰੇ ’ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਵਾਰ ਚੋਣਾਂ ਦੀ ਵਾਗਡੋਰ ਨੌਜਵਾਨ ਵਕੀਲਾਂ ਦੇ ਹੱਥ ਪ੍ਰਤੀਤ ਹੋ ਰਹੀ ਹੈ ਜੋ ਕਿ ਬਹੁਤ ਹੀ ਜੋਸ਼ ਨਾਲ ਇਨ੍ਹਾਂ ਚੋਣਾਂ ’ਚ ਭਾਗ ਲੇ ਰਹੇ ਹਨ। ਕਾਰਜ਼ਕਾਰੀ ਮੈਂਬਰ ਵਜੋਂ ਚੋਣ ਲੜ ਰਹੇ ਨੌਜਵਾਨ ਵਕੀਲ ਸੁਖਚੈਨ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ 2024 ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜ ਬਟਾਲਾ ਤੋਂ ਕਾਨੂੰਨ ਦੀ ਡਿਗਰੀ ਕੀਤੀ ਅਤੇ ਉਹ ਇਥੇ 2025 ਅੰਮ੍ਰਿਤਸਰ ’ਚ ਬਤੌਰ ਵਕੀਲ ਪ੍ਰੈਕਟਿਸ ਕਰ ਰਹੇ ਹਨ। ਸ: ਰੰਧਾਵਾ ਨੇ ਦੱਸਿਆ ਕਿ ਉਹ ਚੁਣੇ ਜਾਣ ’ਤੇ ਆਪਣੀ ਸੇਵਾ ਸਮਰਪਨ, ਇਮਾਨਦਾਰੀ ਤੇ ਜਿੰਮੇਵਾਰੀ ਦੀ ਮਜ਼ਬੂਤ ਭਾਵਨਾ ਨਾਲ ਨਿਭਾਉਣਗੇ ਅਤੇ ਉਹ ਦ੍ਰਿੜਤਾ ਨਾਲ ਮੰਨਦੇ ਹਨ ਕਿ ਚੁਣੇ ਹੋਏ ਪ੍ਰਤੀਨਿਧੀਆਂ ਪ੍ਰਤੀ ਵਕੀਲਾਂ ਦਾ ਭਰੋਸਾ ਕਾਇਮ ਰਖਣਗੇ। ਉਹ ਆਪਣੇ ਪੇਸ਼ੇਵਰ ਹਿੱਤਾ ਦੀ ਰਾਖੀ ਲਈ ਬਾਰ ਐਸੋਸੀਏਸ਼ਨ ਦੀ ਭਲਾਈ, ਮਾਣ ਤੇ ਏਕਤਾ ਸਮੇਤ ਸਮੁੱਚੇ ਵਿਕਾਸ ਲਈ ਯੋਗਦਾਨ ਪਾਉਣਗੇ। ਉਹ ਬਾਰ ਦੇ ਹਰੇਕ ਮੈਂਬਰ ਦੇ ਭਰੋਸਾ ਤੇ ਉਮੀਦਾਂ ’ਤੇ ਖਰਾ ਉਤਰਨ ਲਈ ਪੂਰੀ ਸੰਭਵ ਕੋਸ਼ਿਸ ਕਰਨਗੇ। ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਣੀਆਂ ਚਾਹੀਦੀਆ ਚੋਣਾਂ : ਸ਼ਿਵ ਗੋਪਾਲ ਸ਼ਰਮਾ ਜ਼ਿਲ੍ਹਾ ਬਾਰ ਐੋਸੀਏਸ਼ਨ ਦੀਆਂ 11 ਸੰਤਬਰ ਨੂੰ ਹੋ ਰਹੀਆਂ ਚੋਣਾਂ ਬਾਰੇ ਨੌਜਵਾਨ ਵਕੀਲ ਸ਼ਿਵ ਗੋਪਾਲ ਸ਼ਰਮਾ ਨੇ ਕਿਹਾ ਕਿ ਇਹ ਚੋਣਾਂ ਕੋਈ ਸਿਆਸੀ ਚੋਣਾਂ ਨਹੀਂ ਬਲਕਿ ਵਕੀਲ ਭਾਈਚਾਰੇ ਦੀਆਂ ਆਪਸੀ ਚੋਣਾਂ ਹਨ ਅਤੇ ਇਹ ਦੋਸਤਾਨਾਂ ਮਾਹੌਲ ’ਚ ਹੋਣੀਆਂ ਚਾਹੀਦੀਆਂ ਹਨ । ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਚੋਣਾ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰਾਂ ’ਚ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੀ ਖ਼ਬਰ ਬਾਬਾ ਹਰਭਜਨ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ‘ ਗਿਆਨ ਅੰਮ੍ਰਿਤ’ ਲੜੀ ਤਹਿਤ ਲੈਕਚਰ-ਕਮ-ਡੈਮੋਂਸਟ੍ਰੇਸ਼ਨ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।