02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਦਾ ਅੰਤਿਮ ਸੰਸਕਾਰ ਅੱਜ

ਅੰਮ੍ਰਿਤਸਰ, 1 ਸਤੰਬਰ (ਜਸਵੰਤ ਸਿੰਘ ਜੱਸ)-ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਤੇ ਨਾਮਵਰ ਸਮਾਜ ਸੇਵੀ ਸ. ਹਰਭਜਨ ਸਿੰਘ ਬਰਾੜ, ਜੋ ਦੋ ਦਿਨ ਪਹਿਲਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੱਚਿਆਂ ਦੇ ਵਿਦੇਸ਼ ਤੋਂ ਆਉਣ ਬਾਅਦ ਕੱਲ 2 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨੇੜਲੇ ਸਮਸ਼ਾਨਘਾਟ ਚਾਟੀਵਿੰਡ ਵਿਖੇ ਹੋਵੇਗਾ ।

ਸ. ਹਰਭਜਨ ਸਿੰਘ ਬਰਾੜ ਦੀ ਤਸਵੀਰ। ਅਜੀਤ ਤਸਵੀਰ 02-09-2026
ਅੰਮ੍ਰਿਤਸਰ, 1 ਸਤੰਬਰ (ਜਸਵੰਤ ਸਿੰਘ ਜੱਸ)-ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਤੇ ਨਾਮਵਰ ਸਮਾਜ ਸੇਵੀ ਸ. ਹਰਭਜਨ ਸਿੰਘ ਬਰਾੜ, ਜੋ ਦੋ ਦਿਨ ਪਹਿਲਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੱਚਿਆਂ ਦੇ ਵਿਦੇਸ਼ ਤੋਂ ਆਉਣ ਬਾਅਦ ਕੱਲ 2 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨੇੜਲੇ ਸਮਸ਼ਾਨਘਾਟ ਚਾਟੀਵਿੰਡ ਵਿਖੇ ਹੋਵੇਗਾ । ਇਹ ਜਾਣਕਾਰੀ ਸਵ: ਬਰਾੜ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਸੰਨ੍ਹ ’47 ਦੀ ਵੰਡ ਵੇਲੇ ਆਪਣੇ ਘਰ ਬਾਰ ਛੱਡ ਕੇ ਸਰਹੱਦ ਦੇ ਆਰ ਪਾਰ ਜਾ ਵਸੇ ਲੋਕਾਂ ਨੂੰ ਆਪਣੇ ਜੱਦੀ ਪਿੰਡ ਦਿਖਾਉਣ ਵਿਚ ਸਵ: ਬਰਾੜ ਅਤੇ ਉਨ੍ਹਾਂ ਦੀ ਸੰਸਥਾ ਸਾਈਂ ਮੀਆਂ ਮੀਰ ਫਾਊਂਡੇਸ਼ਨ ਅਹਿਮ ਸੇਵਾਵਾਂ ਨਿਭਾਉਂਦੇ ਰਹੇ ਹਨ। ਇਸੇ ਦੌਰਾਨ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਸਕੱਤਰ ਰਮੇਸ਼ ਯਾਦਵ ਸਮੇਤ ਹੋਰਨਾਂ ਸਾਹਿਤਕਾਰਾਂ, ਹਿੰਦ-ਪਾਕਿ ਦੋਸਤੀ ਦੇ ਹਾਮੀਆਂ ਤੇ ਸਾਹਿਤਕਾਰਾਂ ਨੇ ਹਰਭਜਨ ਸਿੰਘ ਬਰਾੜ ਦੇ ਸਦੀਵੀ ਵਿਛੋੜਾ ਦੇ ਜਾਣ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ
ਪਿਛਲੀ ਖ਼ਬਰ ਸਰਬ ਲੋਕ ਭਲਾਈ ਕਮੇਟੀ ਦਾ ਵਫ਼ਦ ਮੰਗਾਂ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ ਅਗਲੀ ਖ਼ਬਰ ਸਰਕਾਰੀ ਨੀਤੀਆਂ ਕਾਰਨ ਸੂਬੇ ’ਚੋਂ ਮਹੱਤਵਪੂਰਨ ਉਦਯੋਗਾਂ ਦਾ ਹੋਇਆ ਪ੍ਰਵਾਸ ਜੇ ਕੇਂਦਰ ਸਰਕਾਰ ਕਿਸਾਨਾਂ ਨੂੰ ਪੈਕੇਜ ਦੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।