31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਪ੍ਰਤਿਭਾ- ਖੋਜ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸਰੂਪ ਰਾਣੀ ਸਰਕਾਰੀ ਕਾਲਜ (ਇ.) , ਅੰਮ੍ਰਿਤਸਰ ਵਿਖੇ ਪ੍ਰਿੰ: ਕਿਰਨਜੀਤ ਬੱਲ ਦੀ ਰਹਿਨੁਮਾਈ ਹੇਠ ਪ੍ਰਤਿਭਾ- ਖੋਜ ਪ੍ਰਤੀਯੋਗਤਾ 2026-27 ਕਰਵਾਈ ਗਈ।

ਅਜੀਤ ਡੈਸਕ 31-08-2026
ਅੰਮ੍ਰਿਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸਰੂਪ ਰਾਣੀ ਸਰਕਾਰੀ ਕਾਲਜ (ਇ.), ਅੰਮ੍ਰਿਤਸਰ ਵਿਖੇ ਪ੍ਰਿੰ: ਕਿਰਨਜੀਤ ਬੱਲ ਦੀ ਰਹਿਨੁਮਾਈ ਹੇਠ ਪ੍ਰਤਿਭਾ- ਖੋਜ ਪ੍ਰਤੀਯੋਗਤਾ 2026-27 ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰਤੀਯੋਗਤਾ ਦੇ ਰਾਹੀਂ ਵਿਦਿਆਰਥੀਆਂ ਦੀ ਪ੍ਰਤਿਭਾ ’ਚ ਨਿਖਾਰ ਆਵੇਗਾ ਤੇ ਉਨ੍ਹਾਂ ਦੇ ਹੁਨਰ ਦਾ ਵਿਕਾਸ ਹੋਵੇਗਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਿੱਖਿਆ ਦੇ ਨਾਲ -ਨਾਲ ਸਭਿਆਚਾਰਕ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਪ੍ਰਤੀਯੋਗਿਤਾ ਦਾ ਸਫ਼ਲ ਆਯੋਜਨ ਵੀਨਸ ਤਨੇਜਾ (ਵਾਈਸ ਪ੍ਰਿੰਸੀਪਲ), ਡਾ. ਸਰਘੀ ਤੇ ਸ੍ਰੀਮਤੀ ਗੁਨੀਤ ਦੁਆਰਾ ਕੀਤਾ ਗਿਆ। ਇਸ ਪ੍ਰਤਿਭਾ ਖੋਜ ਪ੍ਰਤੀਯੋਗਿਤਾ ’ਚ ਲਗਭਗ 305 ਵਿਦਿਆਰਥਣਾਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਇਸ ਪ੍ਰਤੀਯੋਗਿਤਾ ਵਿਚ ਕਵਿਤਾ, ਭਾਸ਼ਣ, ਸੰਗੀਤ, ਨਾਚ, ਫਾਈਨ ਆਰਟ, ਥੀਏਟਰ, ਫੈਂਸੀ ਡਰੈਸ, ਕੰਪਿਊਟਰ ਅਤੇ ਸਿਰਜਣਤਮਕ ਲੇਖਣ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ। ਇਸ ਪ੍ਰਤੀਯੋਗਿਤਾ ਵਿਚ ਜੇਤੂ ਵਿਦਿਆਰਥਣਾਂ ਨੂੰ ਸਰਟੀਫ਼ਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਵੀਨਸ ਤਨੇਜਾ ਨੇ ਵਿਦਿਆਰਥਣਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਤੀਯੋਗਤਾ ‘ਚ ਹਿੱਸਾ ਲੈਣ ਵਾਲਾ ਹਰੇਕ ਵਿਦਿਆਰਥੀ ਵਧਾਈ ਦਾ ਪਾਤਰ ਹੈ। ਇਸ ਕਾਲਜ ਦੇ ਅਧਿਆਪਕ ਉਨ੍ਹਾਂ ਦੀ ਪ੍ਰਤਿਭਾ ਨੂੰ ਰੁਸ਼ਨਾਉਣ ਵਿਚ ਹਮੇਸ਼ਾ ਸਹਾਈ ਹੋਣਗੇ। ਸਮਾਗਮ ਦੇ ਅਖ਼ੀਰ ‘ਚ ਡਾ. ਸਰਘੀ ਨੇ ਪ੍ਰਿੰਸੀਪਲ ਸ੍ਰੀਮਤੀ ਕਿਰਨਜੀਤ ਬੱਲ ਸਮੂਹ ਅਧਿਆਪਕ ਇੰਚਾਰਜ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਵਲੋਂ ‘ਸਸਟੇਨੇਬਲ ਕੈਂਪਸ ਲਈ ਸੀਡ ਬਾਲਜ਼’ ਦੀ ਪਹਿਲਕਦਮੀ ਅਗਲੀ ਖ਼ਬਰ ਯੂਨੀਵਰਸਿਟੀ ਪ੍ਰੀਖਿਆ ’ਚ ਰੁਖਸਾਰ ਨੇ ਕੀਤਾ ਡੀ. ਏ. ਵੀ. ਕਾਲਜ ਦਾ ਨਾਂਅ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।