ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵਿਖੇ ਸਜਾਏ ਜੀਵਨ ਜੁਗਤਿ ਸਮਾਗਮ ਦੌਰਾਨ ਭਾਈ ਸੁਖਵਿੰਦਰ ਸਿੰਘ ਭਲਾਈ ਕੇਂਦਰ ਦਾ ਜਥਾ ਸ਼ਬਦ ਗਾਇਣ ਕਰਦਾ ਹੋਇਆ।
ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਟਕਸਾਲ ਸ਼ਹੀਦ ਭਾਈ ਮਨੀ ਸਿੰਘ ਵਿਖੇ ਸਜਿਆ 15ਵਾਂ ਅੰਮ੍ਰਿਤ ਵੇਲਾ ਲੜੀਵਾਰ ‘ਜੀਵਨ ਜੁਗਤਿ ਸਮਾਗਮ’
ਅੰਮ੍ਰਿਤਸਰ, 22 ਅਗਸਤ (ਜਸਵੰਤ ਸਿੰਘ ਜੱਸ)- ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭੀ ਜੀਵਨ ਜੁਗਤਿ ਸਮਾਗਮ ਲੜੀ ਦੌਰਾਨ ਅੱਜ 15ਵਾਂ ਅੰਮ੍ਰਿਤ ਵੇਲਾ ਸਮਾਗਮ ਸ਼੍ਰੋਮਣੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ, ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਬਾਜ਼ਾਰ ਸੱਤੋ ਵਾਲਾ ਵਿਖੇ ਸਜਾਇਆ ਗਿਆ। ਸ੍ਰੀ ਜਪੁਜੀ ਸਾਹਿਬ ਦੇ ਪਾਠ ਉਪ੍ਰੰਤ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਪਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਦੇ ਜਥਿਆਂ ਨੇ ਸ਼ਬਦ ਕੀਰਤਨ ਅਤੇ ਗਿਆਨੀ ਪਲਵਿੰਦਰ ਸਿੰਘ ਮਾਨਾਂਵਾਲਿਆ ਅਤੇ ਸਟੇਜ ਸਕੱਤਰ ਭਾਈ ਦਵਿੰਦਰ ਸਿੰਘ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ।
ਅੰਮ੍ਰਿਤਸਰ, 22 ਅਗਸਤ (ਜਸਵੰਤ ਸਿੰਘ ਜੱਸ)- ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭੀ ਜੀਵਨ ਜੁਗਤਿ ਸਮਾਗਮ ਲੜੀ ਦੌਰਾਨ ਅੱਜ 15ਵਾਂ ਅੰਮ੍ਰਿਤ ਵੇਲਾ ਸਮਾਗਮ ਸ਼੍ਰੋਮਣੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ, ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਬਾਜ਼ਾਰ ਸੱਤੋ ਵਾਲਾ ਵਿਖੇ ਸਜਾਇਆ ਗਿਆ। ਸ੍ਰੀ ਜਪੁਜੀ ਸਾਹਿਬ ਦੇ ਪਾਠ ਉਪ੍ਰੰਤ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਪਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਦੇ ਜਥਿਆਂ ਨੇ ਸ਼ਬਦ ਕੀਰਤਨ ਅਤੇ ਗਿਆਨੀ ਪਲਵਿੰਦਰ ਸਿੰਘ ਮਾਨਾਂਵਾਲਿਆ ਅਤੇ ਸਟੇਜ ਸਕੱਤਰ ਭਾਈ ਦਵਿੰਦਰ ਸਿੰਘ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ। ਸ੍ਰੀ ਦਰਬਾਰ ਸਾਹਿਬ ਕਮੇਟੀ ਵਲੋਂ ਵਧੀਕ ਮੈਨੇਜਰ ਬਿਕਰਮਜੀਤ ਸਿੰਘ, ਡੇਰਾ ਮੁਖੀ ਬਾਬਾ ਅਮਨਦੀਪ ਸਿੰਘ ਅਤੇ ਸੁਸਾਇਟੀ ਵਲੋਂ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਨੇ ਜੱਥਿਆਂ ਤੇ ਕਥਾਵਾਚਕਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਤ ਕੀਤਾ। ਇਸ ਸਮਾਗਮ ਵਿਚ ਭਾਈ ਤਰਜਿੰਦਰ ਸਿੰਘ ਰਾਗੀ, ਭਾਈ ਸਤਿੰਦਰ ਸਿੰਘ ਚਾਵਲਾ, ਭਾਈ ਹਰਭਜਨ ਸਿੰਘ ਮੁੱਖ ਗ੍ਰੰਥੀ, ਭਾਈ ਜਵਾਹਰ ਲਾਲ ਸਿੰਘ, ਦਵਿੰਦਰ ਸਿੰਘ, ਜਸਬੀਰ ਸਿੰਘ ਅਰੋੜਾ, ਭੁਪਿੰਦਰ ਸਿੰਘ, ਸ਼ਰਨਜੀਤ ਸਿੰਘ ਡੀ ਈ ਸੀ ਫੈਨ, ਜੋਗਿੰਦਰ ਸਿੰਘ ਟੰਡਨ, ਜਗਦੀਸ਼ ਸਿੰਘ ਵਾਲੀਆ, ਗੁਰਬਖਸ਼ ਸਿੰਘ ਬੱਗਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਕੱਲ੍ਹ ਦਾ ਸਮਾਗਮ: ਮਿਤੀ: 24 ਅਗਸਤ ਸੋਮਵਾਰ। ਸਮਾਂ: ਅੰਮ੍ਰਿਤ ਵੇਲੇ 5 ਤੋਂ 6.30 ਵਜੇ ਤੱਕ। ਸਥਾਨ: ਗੁਰਦੁਆਰਾ ਕਲਗੀਧਰ ਸਿੰਘ ਸਭਾ, ਆਬਾਦੀ ਜੋਧ ਨਗਰ, ਸੁੱਕਾ ਤਾਲਾਬ ਮੰਦਰ ਵਾਲੀ ਗਲੀ, ਸੁਲਤਾਨਵਿੰਡ ਰੋਡ।