20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ’ਚ ਇੱਕ ਨੌਜਵਾਨ ਦੀ ਮੌਤ

ਕੱਥੂਨੰਗਲ, 19 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਬੀਤੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਸੁਖਮਨਪ੍ਰੀਤ ਸਿੰਘ ਪੁੱਤਰ ਕੁਲਜੀਤ ਸਿੰਘ ਉਮਰ ਕਰੀਬ 25 ਸਾਲ ਵਾਸੀ ਪਿੰਡ ਕੋਟਲਾ ਤਰਖਾਣਾਂ ਜੋ ਕਿ ਬੀਤੀ ਰਾਤ ਆਪਣੇ ਮੋਟਰਸਾਈਕਲ ਨੰਬਰ ਪੀਬੀ-02 ਡੀ.

ਸੁਖਮਨ ਪ੍ਰੀਤ ਸਿੰਘ ਦੀ ਪੁਰਾਣੀ ਤਸਵੀਰ 20-08-2026
ਕੱਥੂਨੰਗਲ, 19 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਬੀਤੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਸੁਖਮਨਪ੍ਰੀਤ ਸਿੰਘ ਪੁੱਤਰ ਕੁਲਜੀਤ ਸਿੰਘ ਉਮਰ ਕਰੀਬ 25 ਸਾਲ ਵਾਸੀ ਪਿੰਡ ਕੋਟਲਾ ਤਰਖਾਣਾਂ ਜੋ ਕਿ ਬੀਤੀ ਰਾਤ ਆਪਣੇ ਮੋਟਰਸਾਈਕਲ ਨੰਬਰ ਪੀਬੀ-02 ਡੀ. ਆਰ. 0272 ‘ਤੇ ਸਵਾਰ ਹੋ ਕੇ ਆਪਣੀ ਮਾਤਾ ਨਾਲ ਕਸਬਾ ਕੱਥੂਨੰਗਲ ਵਿਖੇ ਸੁਖਮਨ ਹਸਪਤਾਲ ਜਿੱਥੇ ਉਸ ਦੀ ਪਤਨੀ ਜਿਸ ਨੇ ਇਕ ਬੱਚੀ ਨੂੰ ਜਨਮ ਦਿੱਤਾ, ਉਸ ਦੀ ਰੋਟੀ ਲੈ ਕੇ ਆ ਰਿਹਾ ਸੀ, ਜਦੋਂ ਬਿਜਲੀ ਘਰ ਕੱਥੂਨੰਗਲ ਦੇ ਸਾਹਮਣੇ ਪੁੱਜਾ ਤਾਂ ਅੱਗੇ ਤੋਂ ਤੇਜ਼ ਰਫਤਾਰ ਮੋਟਰ ਸਾਈਕਲ ਨੰਬਰ ਪੀਬੀ-02 ਐੱਫ. ਡੀ. 6072 ‘ਤੇ ਸਵਾਰ ਤਿੰਨ ਨੌਜਵਾਨ ਜਿਨ੍ਹਾਂ ਨੇ ਸਿੱਧੀ ਟੱਕਰ ਸੁਖਮਨਪ੍ਰੀਤ ਸਿੰਘ ਦੇ ਮੋਟਰਸਾਈਕਲ ਵਿਚ ਆਣ ਮਾਰੀ, ਜਿਸ ਨਾਲ ਨੌਜਵਾਨ ਦਾ ਸਿਰ ਸੜਕ ਵਿਚ ਵੱਜਣ ਕਾਰਨ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਨੌਜਵਾਨ ਦਮ ਤੋੜ ਗਿਆ । ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਲੱਖਾਂ ਰੁਪਏ ਦੀ ਕੀਮਤ ਦੀਆਂ ਚੋਰੀ ਕੀਤੀਆਂ ਮੱਝਾਂ ਸਮੇਤ ਗੱਡੀ ਲੋਕਾਂ ਨੇ ਕੀਤੀ ਬਰਾਮਦ ਲਾਕੇ ਵਿਚ ਪਿਛਲੇ ਦਿਨਾਂ ਤੋਂ ਮੱ... ਅਗਲੀ ਖ਼ਬਰ ਕਣਕ ਦੇ ਗੁਦਾਮ ਦੇ ਗਾਰਡਾਂ ਨੂੰ ਬੰਧਕ ਬਣਾ ਕੇ ਮਾਰਿਆ ਡਾਕਾ ਵੱਡੀ ਮਾਤਰਾ ’ ਚ ਕਣਕ ਦੀਆਂ ਬੋਰੀਆਂ ਦੀ ਕੀਤੀ ਲੁੱਟ , ਇੱਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।