18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਰਤੀਯ ਪੋਸਟਲ ਮੁਲਾਜ਼ਮ ਐਸੋਸੀਏਸ਼ਨ ਗਰੁੱਪ ਸੀ ਦੀ ਮੀਟਿੰਗ ’ਚ ਵਿਸ਼ਾਲ ਧਰਨੇ ‘ਚ ਪਹੁੰਚਣ ਦੀ ਕੀਤੀ ਅਪੀਲ

ਅੰਮ੍ਰਿਤਸਰ, 17 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਪੋਸਟਲ ਮੁਲਾਜਮ ਐਸੋਸੀਏਸ਼ਨ ਗਰੁੱਪ ਸੀ ਦੇ ਸਰਕਲ ਸਕੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਜਿਸ ਤਰਾਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਲ ਵਲੋਂ ਭਾਰਤੀਯ ਪੋਸਟਲ ਮੁਲਾਜ਼ਮ ਐਸੋਸ਼ੀਏਸ਼ਨ ਦੇ ਸਮੂਹ ਕਰਮਚਾਰੀਆ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ’ਚ ਮਿਤੀ 18 ਅਗਸਤ 2026 ਦਿਨ ਮੰਗਲਵਾਰ ਨੂੰ ਸਰਕਲ ਦਫਤਰ ਚੰਡੀਗੜ੍ਹ ਵਿਖੇ ਇਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ’ਚ ਪੰਜਾਬ ਦੀਆਂ ਸਾਰੀਆ ਡਵੀਜਨਾਂ ਤੋਂ ਭਾਰਤੀਯ ਪੋਸਟਲ ਮੁਲਾਜਮ ਐਸੋਸੀਏਸ਼ਨ ਦੇ ਸਾਥੀ ਭਾਗ ਲੈਣਗੇ ਅਤੇ ਆਪਣਾ ਵਿਰੋਧ ਪ੍ਰਗਟ ਕਰਨਗੇ। ਵਿਜੇ ਕੁਮਾਰ ਨੇ ਸਰਕਲ ਦੇ ਸਮੂਹ ਸਾਥੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਧਰਨੇ ‘ਚ ਵੱਧ ਚੜ੍ਹ ਕੇ ਪਹੁੰਚਣ।

ਅਜੀਤ ਡੈਸਕ 18-08-2026
ਅੰਮ੍ਰਿਤਸਰ, 17 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਪੋਸਟਲ ਮੁਲਾਜਮ ਐਸੋਸੀਏਸ਼ਨ ਗਰੁੱਪ ਸੀ ਦੇ ਸਰਕਲ ਸਕੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਜਿਸ ਤਰਾਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਲ ਵਲੋਂ ਭਾਰਤੀਯ ਪੋਸਟਲ ਮੁਲਾਜ਼ਮ ਐਸੋਸ਼ੀਏਸ਼ਨ ਦੇ ਸਮੂਹ ਕਰਮਚਾਰੀਆ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ’ਚ ਮਿਤੀ 18 ਅਗਸਤ 2026 ਦਿਨ ਮੰਗਲਵਾਰ ਨੂੰ ਸਰਕਲ ਦਫਤਰ ਚੰਡੀਗੜ੍ਹ ਵਿਖੇ ਇਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ’ਚ ਪੰਜਾਬ ਦੀਆਂ ਸਾਰੀਆ ਡਵੀਜਨਾਂ ਤੋਂ ਭਾਰਤੀਯ ਪੋਸਟਲ ਮੁਲਾਜਮ ਐਸੋਸੀਏਸ਼ਨ ਦੇ ਸਾਥੀ ਭਾਗ ਲੈਣਗੇ ਅਤੇ ਆਪਣਾ ਵਿਰੋਧ ਪ੍ਰਗਟ ਕਰਨਗੇ। ਵਿਜੇ ਕੁਮਾਰ ਨੇ ਸਰਕਲ ਦੇ ਸਮੂਹ ਸਾਥੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਧਰਨੇ ‘ਚ ਵੱਧ ਚੜ੍ਹ ਕੇ ਪਹੁੰਚਣ। ਰਾਮ ਸਿੰਘ ਸਰਕਲ ਸਕੱਤਰ ਜੀ. ਡੀ. ਐੱਸ. ਯੂਨੀਅਨ ਪੰਜਾਬ ਨੇ ਦੱਸਿਆ ਕਿ ਕਿਵੇ ਮੁਲਾਜਮ ਟਾਰਗੇਟ ਪੂਰੇ ਕਰਨ ਲਈ ਆਪਣੀ ਜੇਬ ਵਿਚੋਂ ਪੇਸੈ ਪਾ ਕੇ ਟਾਰਗੇਟ ਪੂਰੇ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਸ਼ਾਸ਼ਨ ਕਿਵੇ ਮੁਲਾਜਮਾਂ ਦੇ ਉੱਪਰ ਟਾਰਗੇਟ ਦਾ ਦਬਾਅ ਬਣਾ ਰਹੀ ਹੈ ਪਰ ਮੁਲਾਜਮਾਂ ਅਤੇ ਦਫਤਰਾਂ ’ਚ ਆਉਣ ਵਾਲੀ ਪਬਲਿਕ ਲਈ ਪਾਣੀ ਤਕ ਦੀ ਸਹੂਲਤ ਨਹੀਂ ਹੈ ਅਤੇ ਐਤਵਾਰ ਵਾਲੇ ਦਿਨ ਵੀ ਦਫ਼ਤਰ ਖੋਲ੍ਹਣ ਲਈ ਨਾਦਰਸ਼ਾਹੀ ਫੁਰਮਾਣ ਜਾਰੀ ਕਰ ਰਹੇ ਹਨ। ਜਿਸ ਕਰਕੇ ਸਾਰਾ ਹੀ ਮੁਲਜ਼ਮ ਵਰਗ ਬਹੁਤ ਪਰੇਸ਼ਾਨ ਹਨ । ਪੋਸਟਮੈਂਨ ਅਤੇ ਏ. ਟੀ. ਐੱਸ. ਯੂਨੀਅਨ ਅੰਮਿਤਸਰ ਦੇ ਡਵੀਜ਼ਨ ਸਕੱਤਰ ਹਰਨੇਕ ਸਿੰਘ ਨੇ ਦੱਸਿਆ ਕਿ ਪੋਸਟਮੈਨ ਉੱਪਰ ਲਗਾਤਾਰ ਕਿਵੇ ਟਾਰਗੇਟ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਮੌਕੇ ਮਨਜੀਤ ਸਿੰਘ ਸਰਕਲ ਸਕੱਤਰ ਪੈਨਸ਼ਨਰ ਸੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ, ਗੁਲਬਾਗ ਸਿੰਘ, ਮੰਗਤ ਸਿੰਘ, ਰਾਮ ਸਿੰਘ, ਵਿਪਿਨ ਕੁਮਾਰ, ਜਗਪ੍ਰੀਤ ਸਿੰਘ, ਪਰਮਿੰਦਰ ਸਿੰਘ, ਹਰਨੇਕ ਸਿੰਘ, ਪਰਮਿੰਦਰ ਕੁਮਾਰ, ਕਮਲ ਕਿਸ਼ੋਰ, ਜਸਵੰਤ ਸਿੰਘ ਆਦਿ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਹਥਿਆਰਾਂ ਦੀ ਨੋਕ ’ਤੇ ਨੌਜਵਾਨ ਦਾ ਮੋਟਰਸਾਈਕਲ ਤੇ ਇਕ ਹਜ਼ਾਰ ਰੁਪਏ ਜ਼ਬਰਦਸਤੀ ਖੋਹੇ ਅਗਲੀ ਖ਼ਬਰ ਦੀਕਸ਼ਾ ਨੇ ਯੂਨੀਵਰਸਿਟੀ ਪ੍ਰੀਖਿਆ ’ਚ ਪਹਿਲਾ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।