14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਾਕਿ ਦੇ ਸਾਬਕਾ ਰੇਲ ਮੰਤਰੀ ਨੇ ਖ਼ੁਦ ਨੂੰ ਦੱਸਿਆ ਅੱਤਵਾਦੀ ਹਾਫ਼ਿਜ਼ ਸਈਦ ਦਾ ਗ਼ੁਲਾਮ; ਭਾਰਤ ਨੂੰ ਦਿੱਤੀ ਧਮਕੀ

ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਸਹਿਯੋਗੀ ਅਤੇ ਉਨ੍ਹਾਂ ਦੀ ਸਰਕਾਰ ’ਚ ਗ੍ਰਹਿ ਮੰਤਰੀ ਰਹੇ ਸ਼ੇਖ਼ ਰਸ਼ੀਦ ਅਹਿਮਦ ਨੇ ਆਪਣੇ ਆਪ ਨੂੰ 26/11 ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਗਲੋਬਲ ਅੱਤਵਾਦੀ ਹਾਫ਼ਿਜ਼ ਸਈਦ ਦਾ ‘ਗ਼ੁਲਾਮ’ ਦੱਸਿਆ ਹੈ। ਰਾਜਧਾਨੀ ਇਸਲਾਮਾਬਾਦ ’ਚ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਇਕ ਸਮਾਗਮ ‘ਚ ਪਹੁੰਚੇ ਅਵਾਮੀ ਮੁਸਲਿਮ ਲੀਗ (ਏ.

ਲਸ਼ਕਰ-ਏ-ਤੋਇਬਾ ਦੇ ਸਮਾਗਮ ’ਚ ਸੰਬੋਧਨ ਕਰਦੇ ਹੋਏ ਸ਼ੇਖ਼ ਰਸ਼ੀਦ ਅਹਿਮਦ, ਨਾਲ ਕਾਰੀ ਮੁਹੰਮਦ ਯਾਕੂਬ ਸ਼ੇਖ਼, ਖ਼ਾਲਿਦ ਮਸੂਦ ਸੰਧੂ ਤੇ ਹੋਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 14-08-2026
ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਸਹਿਯੋਗੀ ਅਤੇ ਉਨ੍ਹਾਂ ਦੀ ਸਰਕਾਰ ’ਚ ਗ੍ਰਹਿ ਮੰਤਰੀ ਰਹੇ ਸ਼ੇਖ਼ ਰਸ਼ੀਦ ਅਹਿਮਦ ਨੇ ਆਪਣੇ ਆਪ ਨੂੰ 26/11 ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਗਲੋਬਲ ਅੱਤਵਾਦੀ ਹਾਫ਼ਿਜ਼ ਸਈਦ ਦਾ ‘ਗ਼ੁਲਾਮ’ ਦੱਸਿਆ ਹੈ। ਰਾਜਧਾਨੀ ਇਸਲਾਮਾਬਾਦ ’ਚ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਇਕ ਸਮਾਗਮ ‘ਚ ਪਹੁੰਚੇ ਅਵਾਮੀ ਮੁਸਲਿਮ ਲੀਗ (ਏ. ਐੱਮ. ਐੱਲ.) ਪਾਰਟੀ ਦੇ ਮੁਖੀ ਸ਼ੇਖ਼ ਰਸ਼ੀਦ ਨੇ ਖ਼ੁਦ ਨੂੰ ਹਾਫ਼ਿਜ਼ ਸਈਦ ਦਾ ਸਭ ਤੋਂ ਵੱਡਾ ਸਮਰਥਕ ਵੀ ਐਲਾਨਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਟੇਜ ’ਤੇ ਲਸ਼ਕਰ ਦੇ ਸੀਨੀਅਰ ਕਮਾਂਡਰ ਕਾਰੀ ਮੁਹੰਮਦ ਯਾਕੂਬ ਸ਼ੇਖ਼ ਅਤੇ ਖ਼ਾਲਿਦ ਮਸੂਦ ਸੰਧੂ ਸਮੇਤ ਕਈ ਹੋਰ ਅੱਤਵਾਦੀ ਹਾਜ਼ਰ ਸਨ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ੇਖ਼ ਰਸ਼ੀਦ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਕ ਵਾਰ ਹਾਫ਼ਿਜ਼ ਸਈਦ ਦਾ ਫ਼ੋਨ ਨੰਬਰ ਉਨ੍ਹਾਂ ਦੇ ਫ਼ੋਨ ’ਚੋਂ ਮਿਲਣ ਕਾਰਨ ਉਨ੍ਹਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਉਨ੍ਹਾਂ ਨੇ ਸਟੇਜ ਤੋਂ ਭਾਰਤ ਨੂੰ ਧਮਕੀਆਂ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਨੇ ਪਾਕਿ ਵੱਲ ਵੇਖਣ ਦੀ ਵੀ ਹਿੰਮਤ ਕੀਤੀ ਤਾਂ ਉੱਥੇ ਕੋਈ ਚਿੜ੍ਹੀ ਤੱਕ ਨਹੀਂ ਚਹਿਕੇਗੀ, ਨਾ ਹੀ ਮੰਦਰਾਂ ‘ਚ ਘੰਟੀਆਂ ਵੱਜਣਗੀਆਂ। ਉਨ੍ਹਾਂ ਨੇ ਨਾਲ ਹੀ ਇਹ ਦਾਅਵਾ ਵੀ ਕੀਤਾ ਕਿ ਹੁਣ ਭਾਰਤ ਪਾਕਿ ਵਿਰੁੱਧ ਕੋਈ ਕਾਰਵਾਈ ਕਰਨ ਦੀ ਹਿੰਮਤ ਨਹੀਂ ਕਰੇਗਾ। ਸ਼ੇਖ਼ ਰਸ਼ੀਦ ਪਹਿਲਾਂ ਵੀ ਆਪਣੇ ਭਾਰਤ ਵਿਰੋਧੀ ਬਿਆਨਾਂ ਅਤੇ ਯੁੱਧ ਸਮੇਤ ਪ੍ਰਮਾਣੂ ਹਥਿਆਰਾਂ ਦੀਆਂ ਧਮਕੀਆਂ ਦੇਣ ਲਈ ਚਰਚਾ ’ਚ ਰਹੇ ਹਨ। ਦੂਜੇ ਪਾਸੇ, ਹਾਫ਼ਿਜ਼ ਸਈਦ ਭਾਰਤ ਦੀ ਲੋੜੀਂਦੇ ਅੱਤਵਾਦੀਆਂ ਦੀ ਸੂਚੀ ’ਚ ਸ਼ਾਮਿਲ ਹੈ। ਹਾਫ਼ਿਜ਼ ਸਈਦ ਜੰਮੂ-ਕਸ਼ਮੀਰ ’ਚ ਅੱਤਵਾਦ ਨੂੰ ਉਤਸ਼ਾਹਿਤ ਕਰਨ ਲਈ ਅੱਤਵਾਦੀ ਸਮੂਹਾਂ ਨੂੰ ਫ਼ੰਡ ਮੁਹੱਈਆ ਕਰਵਾਉਂਦਾ ਹੈ। ਸੰਯੁਕਤ ਰਾਜ ਅਮਰੀਕਾ ਨੇ ਉਸ ਨੂੰ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਹੈ ਅਤੇ ਉਸ ਦੇ ਸਿਰ ’ਤੇ ਕਰੋੜਾਂ ਡਾਲਰ ਦਾ ਇਨਾਮ ਰੱਖਿਆ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਰੀਡਮ ਫਾਈਟਰਸ ਉੱਤਰਾਧਿਕਾਰੀ ਸੰਸਥਾਵਾਂ ਨਾਲ ਮੀਟਿੰਗ ਅਗਲੀ ਖ਼ਬਰ ਪਤੀ-ਪਤਨੀ ’ਤੇ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਬੀ. ਡਵੀਜ਼ਨ ਮੁਲਜ਼ਮਾਂ ਦਾ ਪੱਖ ਪੂਰ ਰਹੀ ਹੈ-ਕਾ: ਕਰਮਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।