12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਘੰਟਾ ਘਰ ਨੇੜਿਓਂ ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ)-ਘੰਟਾ ਘਰ ਮਾਰਕੀਟ ਨੇੜਿਓਂ ਪੁਲਿਸ ਨੇ ਇਕ ਨੌਜਵਾਨ ਨੂੂੰ ਹੈਰੋਇਨ ਦੇ ਸੇਵਨ ਕਰਦਾ ਕਾਬੂ ਕੀਤਾ ਹੈ। ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਅਜੀਤ ਡੈਸਕ 12-08-2026
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ)-ਘੰਟਾ ਘਰ ਮਾਰਕੀਟ ਨੇੜਿਓਂ ਪੁਲਿਸ ਨੇ ਇਕ ਨੌਜਵਾਨ ਨੂੂੰ ਹੈਰੋਇਨ ਦੇ ਸੇਵਨ ਕਰਦਾ ਕਾਬੂ ਕੀਤਾ ਹੈ। ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਮਨਪ੍ਰੀਤ ਸਿੰਘ ਉਰਫ ਰਾਜਨ ਵਾਸੀ ਫਤਿਹ ਸਿੰਘ ਕਾਲੋਨੀ ਗੇਟ ਹਕੀਮਾਂ ਵਜੋਂ ਹੋਈ ਹੈ। ਥਾਣਾ ਕੌਤਵਾਲੀ ਦੇ ਸਬ ਇੰਸ: ਪਰਮਜੀਤ ਸਿੰਘ ਨੇ ਦਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਹਨ ਜਿਨ੍ਹਾਂ ਪਾਸੋਂ ਪੁਲਿਸ ਨੇ ਲੈਪਟਾਪ, ਪ੍ਰਿੰਟਰ, ਨਾਰਕੋਟਿਕਸ ਡਰਗ ਜਾਂਚ ਕਿਟ ਵੀ ਸੀ ਜਦੋਂ ਉਹ ਘੰਟਾ ਘਰ ਮਾਰਕੀਟ ਨੇੜੇ ਚੈਕਿੰਗ ਕਰ ਰਹੇ ਸਨ ਤੇ ਚੈਕਿੰਗ ਕਰਦੇ ਬਾਥਰੂਮ ਦੀਆਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ਦੇ ਚੜ੍ਹਦੇ ਹੋਏ ਇਕ ਮੋਨਾ ਨੌਜਵਾਨ 10 ਰੁਪਏ ਭਾਰਤੀ ਕਰੰਸੀ ਦੀ ਪਾਈਪ ਬਣਾ ਕੇ ਲਾਈਟਰ ਦੀ ਮਦਦ ਨਾਲ ਹੈਰੋਇਨ ਦੇ ਸੂਟੇ ਲਾ ਰਿਹਾ ਸੀ। ਪੁਲਿਸ ਵਲੋਂ ਉਸਨੂੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਅੱਧੇ ਅੰਮ੍ਰਿਤਸਰ ’ਚ ਜਲਥਲ, ਅੱਧੇ ’ਚ ਚੜ੍ਹੀ ਧੁੱਪ ਅਗਲੀ ਖ਼ਬਰ ਗੁਰੂ ਨਗਰੀ ’ਚ ਕੇਂਦਰੀ ਮੰਤਰੀ ਅਮਨ ਅਰੋੜਾ ਲਹਿਰਾਉਣਗੇ ਤਿਰੰਗਾ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।