27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਧੁਕਰ ਤਾਲਵਾੜ 'ਦੀ ਅੰਮਿ੍ਤਸਰ ਟੀ ਟਰੇਡਰਜ਼ ਐਸੋਸੀਏਸ਼ਨ' ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 01-06-2026
ਅੰਮਿ੍ਤਸਰ, 31 ਮਈ (ਰਾਜੇਸ਼ ਕੁਮਾਰ ਸ਼ਰਮਾ)-ਦੀ ਅੰਮਿ੍ਤਸਰ ਟੀ ਟਰੇਡਰਜ਼ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਹੋਈ | ਇਸ ਮੌਕੇ ਚੋਣ ਅਧਿਕਾਰੀ ਅਸ਼ੋਕ ਕਪੂਰ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਅਗਲੇ ਦੋ ਸਾਲਾਂ ਲਈ ਸਰਬਸੰਮਿਤੀ ਨਾਲ ਮਧੁਕਰ ਤਾਲਵਾੜ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸਦੇ ਨਾਲ ਹੀ ਵਿਵੇਕ ਸ਼ਰਮਾ ਨੂੰ ਉਪ ਪ੍ਰਧਾਨ, ਨਵਨੀਤ ਸਿੰਘ ਨੂੰ ਸਹਿ ਉਪ ਪ੍ਰਧਾਨ, ਰਿਸ਼ਭ ਕਪੂਰ ਨੂੰ ਜਨਰਲ ਸਕੱਤਰ ਅਤੇ ਹਰੀਸ਼ ਮਹਿਰਾ ਨੂੰ ਖ਼ਜਾਨਚੀ ਬਣਾਇਆ ਹੈ | ਇਸ ਤੋਂ ਇਲਾਵਾ ਸ਼ੈਰੀ ਅਰੋੜਾ, ਮਾਨਵ ਸ਼ਰਮਾ, ਹਰਗੁਣ ਸਿੰਘ, ਆਸ਼ੂ ਪੋਦਾਰ, ਮਾਧਵ ਤਨੇਜਾ, ਰਾਹੀਲ ਭਾਟੀਆ, ਸਾਰਥਕ ਅਰੋੜਾ ਅਤੇ ਹਰੀਸ਼ ਅਗਰਵਾਲ ਨੂੰ ਕਾਰਕਾਰੀ ਮੈਂਬਰ ਨਿਯੁਕਤ ਕੀਤਾ ਹੈ | ਇਸ ਮੌਕੇ ਪ੍ਰਧਾਨ ਮਧੁਕਰ ਤਾਲਵਾੜ ਨੇ ਕਿਹਾ ਕਿ ਉਨ੍ਹਾਂ ਨੂੰ ਐਸੋਸੀਏਸ਼ਨ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਵਪਾਰੀ ਭਰਾਵਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ ਕਰਨਗੇ |
ਪਿਛਲੀ ਖ਼ਬਰ ਮਾਮਲਾ ਬਾਬਾ ਜਵੰਦ ਸਿੰਘ ਦੀ ਬਰਸੀ ਮੌਕੇ ਮਨਾਏ ਜਾ ਰਹੇ ਧਾਰਮਿਕ ਮੇਲੇ ਦੇ ਨਾਂਅ 'ਤੇ ਮਾਰੀ ਜਾ ਰਹੀ ਠੱਗੀ ਦਾ ਅਗਲੀ ਖ਼ਬਰ ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਪੱਕੇ ਕਰਨ ਦੇ ਲਏ ਫ਼ੈਸਲੇ ਦਾ ਭਾਜਪਾ ਆਗੂ ਪ੍ਰੋ. ਚਾਵਲਾ ਨੇ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।