11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰੋਟਰੀ ਕਲੱਬ ਅੰਮਿ੍ਤਸਰ ਆਸਥਾ ਨੇ ਕਰਵਾਈ ਲੋੜਵੰਦ ਮਰੀਜ਼ ਦੀ ਅੱਖ ਦੀ ਸਰਜਰੀ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮਿ੍ਤਸਰ ਆਸਥਾ ਵਲੋਂ ਇਕ ਹੋਰ ਲੋੜਵੰਦ ਮਰੀਜ਼ ਦੀ ਅੱਖ ਦੀ ਸਰਜਰੀ ਕਰਵਾਈ ਗਈ | ਰੋਟਰੀ ਇੰਟਰਨੈਸ਼ਨਲ ਦੇ ਸੈਵਨ ਫੋਕਸ ਏਰੀਆ ਦੇ ਤਹਿਤ ਨਿਰਮਲਜੋਤ ਆਈ ਹਸਪਤਾਲ ਦੇ ਡਾ. ਭੁਪਿੰਦਰ ਸਿੰਘ ਨੇ ਇਹ ਸਰਜਰੀ ਕੀਤੀ | ਰੋਟਰੀ ਕਲੱਬ ਅੰਮਿ੍ਤਸਰ ਆਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਕਲੱਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਮਰੀਜ਼ ਭਜਨ ਲਾਲ ਨੂੰ ਨਿਸ਼ਾਨ ਸਿੰਘ ਨੇ ਰੋਟਰੀ ਕਲੱਬ ਨੂੰ ਰੈਫਰ ਕੀਤਾ ਸੀ | ਉਨ੍ਹਾਂ ਮਰੀਜ਼ ਦੇ ਡਾਕਟਰੀ ਤੱਥਾਂ ਦੀ ਜਾਂਚ ਕੀਤੀ | ਕਲੱਬ ਸਕੱਤਰ ਸਰਬਜੀਤ ਸਿੰਘ ਦੀ ਧੀ ਐਨੀ ਨੇ ਮਰੀਜ਼ ਦੀ ਅੱਖ ਦੀ ਸਰਜਰੀ ਦੀ ਲਾਗਤ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ | ਸਹਾਇਕ ਗਵਰਨਰ ਅਤੇ ਅਧਿਆਪਕ ਨੇਤਾ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਡਾ. ਭੁਪਿੰਦਰ ਸਿੰਘ ਨੇ ਸਵੇਰੇ ਮਰੀਜ਼ ਦੀ ਸੱਜੀ ਅੱਖ 'ਤੇ ਸਫਲਤਾਪੂਰਵਕ ਸਰਜਰੀ ਕਰਕੇ ਲੈਂਸ ਪਾਇਆ ਅਤੇ ਇਕ ਘੰਟੇ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ | ਇਸ ਮੌਕੇ ਪਰਮਜੀਤ ਸਿੰਘ ਤੋਂ ਇਲਾਵਾ ਕਲੱਬ ਦੇ ਪ੍ਰਧਾਨ (ਇਲੈਕਟ) ਰਾਜੇਸ਼ ਬੱਧਵਾਰ, ਸਕੱਤਰ ਸਰਬਜੀਤ ਸਿੰਘ ਅਤੇ ਕਲੱਬ ਦੇ ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ ਵੀ ਮੌਜੂਦ ਸਨ |

ਪਿਛਲੀ ਖ਼ਬਰ ਸੁਲਤਾਨਵਿੰਡ ਦੇ ਮੇਨ ਬਾਜ਼ਾਰ 'ਚ ਕੂੜੇ ਦੇ ਲੱਗੇ ਅੰਬਾਰ, ਬਦਬੂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ <br/> ਅਗਲੀ ਖ਼ਬਰ ਭਾਜਪਾ ਅਹੁਦੇਦਾਰਾਂ ਦੀ ਜਥੇਬੰਧਕ ਬੈਠਕ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।