12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੁਰਾਣੇ ਬੂਹੇ ਬਾਰੀਆਂ ਵਾਲੇ ਖੋਖਿਆਂ ਨੂੰ ਲੱਗੀ ਅੱਗ <br/>

ਅਜੀਤ ਡੈਸਕ 08-05-2026

ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਮਾਤਾ ਭੱਦਰਕਾਰੀ ਮੰਦਿਰ ਨੇੜੇ ਸਥਾਨਕ ਗੇਟ ਹਕੀਮਾਂ ਤੋਂ ਗੇਟ ਖਜ਼ਾਨਾ ਦਰਮਿਆਨ ਪੈਂਦੇ ਇਲਾਕੇ ਬਣੇ ਖੋਖਿਆਂ 'ਚ ਪਏ ਪੁਰਾਣੇ ਬੂਹੇ ਬਾਰੀਆਂ ਨੂੰ ਅਚਾਨਕ ਅੱਗ ਲੱਗਣ ਕਾਰਨ ੳੱੁਥੇ ਪਿਆ ਸਾਮਾਨ ਸੜ ਗਿਆ ਅਤੇ ਤਿੰਨ ਖੋਖੇ ਵੀ ਨੁਕਸਾਨੇ ਗਏ | ਇਸ ਸੰਬੰਧ 'ਚ ਫਾਇਰ ਬਿ੍ਗੇਡ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਉਪਰੋਕਤ ਇਲਾਕੇ ਵਿਚ ਪੁਰਾਣੇ ਬੂਹੇ ਬਾਰੀਆਂ ਨੂੰ ਕਬਾੜ ਵਿਚ ਵੇਚਣ ਵਾਲੇ ਇਕ ਦੁਕਾਨਦਾਰ ਦੇ ਖੋਖੇ 'ਚ ਅਚਾਨਕ ਅੱਗ ਲੱਗ ਗਈ | ਜੋ ਦੇਖਦਿਆ ਹੀ ਭਿਆਨਕ ਰੂਪ ਅਖਤਿਆਰ ਕਰ ਗਈ | ਇਸ ਘਟਨਾ ਦੇ ਇਤਲਾਹ ਮਿਲਣ ਤੇ ਫਾਇਰ ਬਿ੍ਗੇਡ ਦੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਜਿਨ੍ਹਾਂ ਨੇ ਭਾਰੀ ਮੁਸ਼ਕਤ ਨਾਲ ਅੱਗ 'ਤੇ ਕਾਬੂ ਪਾਇਆ | ਇਸ ਘਟਨਾ ਦੌਰਾਨ ਲੱਕੜ ਦੇ ਸਾਮਾਨ ਤੋਂ ਇਲਾਵਾ ਤਿੰਨ ਖੋਖੇ ਵੀ ਸੜ ਗਏ |

ਪਿਛਲੀ ਖ਼ਬਰ ਅੰਮਿ੍ਤਸਰ ਦੇ ਇਕ ਨਿੱਜੀ ਕਾਲਜ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ <br/> ਅਗਲੀ ਖ਼ਬਰ ਭਾਰਤੀ ਸਰਹੱਦ 'ਤੇ ਕੰਡਿਆਲੀ ਤਾਰ ਨੇੜੇ ਹਰ ਤਰ੍ਹਾਂ ਦੀ ਹਰਕਤ 'ਤੇ ਪਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।