12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਫੈਡਰੇਸ਼ਨ ਆਗੂ 'ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ ਅਤੇ ਪੰਥਕ ਸੰਘਰਸ਼ 'ਚ ਯੋਗਦਾਨ' ਵਿਸ਼ੇ 'ਤੇ ਅੰਮਿ੍ਤਸਰ 'ਚ ਸੈਮੀਨਾਰ ਕੱਲ੍ਹ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਜਸਵੰਤ ਸਿੰਘ ਜੱਸ)-ਪੰਥ ਦੇ ਰੌਸ਼ਨ ਦਿਮਾਗ ਆਗੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਜਨ: ਸਕੱਤਰ 'ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ ਅਤੇ ਪੰਥਕ ਸੰਘਰਸ਼ ਵਿਚ ਯੋਗਦਾਨ' ਵਿਸ਼ੇ 'ਤੇ ਅਕਾਲੀ ਦਲ (ਅ) ਵਲੋਂ ਵਿਸ਼ੇਸ਼ ਸੈਮੀਨਾਰ 9 ਮਈ, ਸਨਿੱਚਰਵਾਰ ਨੂੰ 13 ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਰੇਲਵੇ ਕਾਲੋਨੀ, ਬੀ-ਬਲਾਕ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਾਪਤ ਵੇਰਵਿਆਂ ਅਨੁਸਾਰ 9 ਮਈ ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਦੌਰਾਨ ਹੋ ਰਹੇ ਇਸ ਸੈਮੀਨਾਰ ਵਿਚ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਭਰਾਤਾ ਅਤੇ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਸਮੇਤ ਸੰਧੂ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ | ਇਸ ਸੈਮੀਨਾਰ ਵਿਚ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਸਮੇਤ ਹੋਰ ਪੰਥਕ ਪਾਰਟੀਆਂ ਨਾਲ ਸੰਬੰਧਿਤ ਆਗੂ ਵੀ ਸ਼ਾਮਿਲ ਹੋਣਗੇ ਤੇ ਉੱਘੇ ਸਿੱਖ ਵਿਦਵਾਨਾਂ ਤੇ ਚਿੰਤਕਾਂ ਵਲੋਂ ਸ਼ਹੀਦ ਭਾਈ ਸੰਧੂ ਦੇ ਪੰਥਕ ਸੰਘਰਸ਼ ਵਿਚ ਵਡਮੁੱਲੇ ਯੋਗਦਾਨ ਅਤੇ ਬਾਰੇ ਖੁੱਲ੍ਹੀ ਵਿਚਾਰ ਚਰਚਾ ਕੀਤੀ ਜਾਵੇਗੀ |

ਪਿਛਲੀ ਖ਼ਬਰ ਬੰਬ ਧਮਾਕੇ ਦੀਆਂ ਧਮਕੀਆਂ ਉਪਰੰਤ ਸ਼ਹਿਰ ਦੀ ਸੁਰਖਿਆ ਕੀਤੀ ਹੋਰ ਮਜ਼ਬੂਤ <br/> ਅਗਲੀ ਖ਼ਬਰ ਅਨੰਦ ਕਾਲਜ ਜੇਠੂਵਾਲ ਦੇ ਬੀ.ਐੱਸ.ਸੀ. ਨਰਸਿੰਗ ਦੇ ਆਏ ਨਤੀਜਿਆਂ 'ਚ ਕੋਮਲਪ੍ਰੀਤ ਕੌਰ ਨੇ ਸੂਬੇ 'ਚ ਪਹਿਲਾ ਸਥਾਨ ਕੀਤਾ ਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।