21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅਸ਼ੋਕ ਵਾਟਿਕਾ ਸਕੂਲ ਵਿਖੇ ਐੱਨ.ਸੀ.ਸੀ. 'ਚ ਦਾਖ਼ਲਾ ਕਰਵਾਇਆ <br/>

ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਐੱਨ.ਸੀ.ਸੀ. 'ਚ ਦਾਖ਼ਲਾ ਮੁਹਿੰਮ ਦੌਰਾਨ ਪਿ੍ੰ: ਆਂਚਲ ਮਹਾਜਨ ਤੇ ਹੋਰ | ਤਸਵੀਰ ਨਿਰਮਲ ਸਟੂਡੀਓ <br/> 07-05-2026
ਅੰਮਿ੍ਤਸਰ, 6 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਆਂਚਲ ਮਹਾਜਨ ਅਤੇ ਐੱਨ. ਸੀ. ਸੀ. ਪੰਜਾਬ ਬਟਾਲੀਅਨ 11 ਦੇ ਪੀ. ਆਈ. ਸਟਾਫ਼ ਹਰਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੇਂ ਸੈਸ਼ਨ (2026-27) ਲਈ ਐੱਨ. ਸੀ. ਸੀ. 'ਚ ਦਾਖਲਾ ਮੁਹਿੰਮ ਚਲਾਈ ਗਈ | ਇਸ ਮੌਕੇ ਐਨ.ਸੀ.ਸੀ. ਦੇ ਸਪੋਰਟਸ ਟੀਚਰ ਕੁਨਾਲ ਸਹਿਦੇਵ ਅਤੇ ਰਵੀ ਕੁਮਾਰ ਵਲੋਂ ਬੱਚਿਆਂ ਨੂੰ ਐੱਨ. ਸੀ. ਸੀ. ਵਿਚ ਦਾਖਲਾ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਉਤਸ਼ਾਹ ਵਿਖਾਇਆ | ਪਿ੍ੰ: ਆਂਚਲ ਮਹਾਜਨ ਨੇ ਬੱਚਿਆਂ ਨੂੰ ਐੱਨ. ਸੀ. ਸੀ. ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਸਮਝਾਇਆ ਕਿ ਐੱਨ. ਸੀ. ਸੀ. ਵਿਚ ਭਾਗ ਲੈ ਕੇ ਉਹ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਦੇ ਹਨ ਅਤੇ ਆਪਣੇ ਸਰੀਰ ਨੂੰ ਵੀ ਤੰਦਰੁਸਤ ਤੇ ਫੁਰਤੀਲਾ ਬਣਾ ਸਕਦੇ ਹਨ | ਉਨ੍ਹਾਂ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਆਪਣੇ ਜੀਵਨ ਵਿਚ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਕੇਂਦਰੀ ਤੇ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਹਾਸ਼ੀਏ 'ਤੇ ਧੱਕਣ ਦਾ ਕੇਂਦਰੀ ਸਭਾ ਵਲੋਂ ਤਿੱਖਾ ਵਿਰੋਧ <br/> ਅਗਲੀ ਖ਼ਬਰ ਬੀ.ਐੱਸ.ਸੀ. (ਆਈ.ਟੀ.) 'ਚ ਚਮਕਿਆ ਡੀ.ਏ.ਵੀ. ਕਾਲਜ ਦਾ ਹਰੀਓਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।