21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਬੀ.ਐੱਸ.ਸੀ. (ਆਈ.ਟੀ.) 'ਚ ਚਮਕਿਆ ਡੀ.ਏ.ਵੀ. ਕਾਲਜ ਦਾ ਹਰੀਓਮ <br/>

ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਹਰੀਓਮ ਦਾ ਸਨਮਾਨ ਕਰਦੇ ਹੋਏ | ਤਸਵੀਰ : ਹਰਜੀਤ ਸਿੰਘ <br/> 07-05-2026
ਅੰਮਿ੍ਤਸਰ, 6 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਦੇ ਵਿਦਿਆਰਥੀ ਹਰੀਓਮ ਨੇ ਬੀ. ਐੱਸ. ਸੀ. (ਆਈ ਟੀ) ਸਮੈਸਟਰ 3 ਦੀਆਂ ਪ੍ਰੀਖਿਆਵਾਂ 'ਚ ਜ਼ਿਲ੍ਹੇ 'ਚ ਸਭ ਤੋਂ ਵੱਧ ਐੱਸ. ਜੀ. ਪੀ. ਏ. ਪ੍ਰਾਪਤ ਕਰਕੇ ਇਕ ਰਿਕਾਰਡ ਕਾਇਮ ਕੀਤਾ ਹੈ | ਉਸਨੇ 8.43 ਦਾ ਐੱਸ. ਜੀ. ਪੀ. ਏ. ਪ੍ਰਾਪਤ ਕੀਤੀ | ਯੂਨੀਵਰਸਿਟੀ 'ਚ ਉਨ੍ਹਾਂ ਦੀ ਐੱਸ. ਜੀ. ਪੀ. ਏ. ਤੀਸਰੇ ਸਥਾਨ ਤੇ ਰਹੀ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਹਰੀਓਮ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਸਦੀ ਸਖ਼ਤ ਮਿਹਨਤ ਅਤੇ ਸਮਰਪਣ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਹੈ | ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਵਿਕਰਮ ਸ਼ਰਮਾ ਨੇ ਵੀ ਹਰੀਓਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਸਿਰਫ ਨਿਯਮਤ ਅਧਿਐਨ ਅਤੇ ਅਨੁਸ਼ਾਸਨ ਦੁਆਰਾ ਹੀ ਸੰਭਵ ਹੋਈ ਹੈ | ਹਰੀਓਮ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿ੍ੰਸੀਪਲ, ਅਧਿਆਪਕਾਂ, ਪਰਿਵਾਰ ਅਤੇ ਕਾਲਜ ਪ੍ਰਬੰਧਨ ਦੇ ਮਾਰਗਦਰਸ਼ਨ ਨੂੰ ਦਿੱਤਾ | ਇਸ ਮੌਕੇ ਪ੍ਰੋ. ਸੰਜੀਵ ਦੱਤਾ, ਪ੍ਰੋ. ਹਰਸਿਮਰਨ ਸਿੰਘ ਆਨੰਦ, ਡਾ. ਸੰਨੀ ਠੁਕਰਾਲ ਅਤੇ ਡਾ. ਰੇਣੂ ਸ਼ਰਮਾ ਮੌਜੂਦ ਸਨ |

ਪਿਛਲੀ ਖ਼ਬਰ ਅਸ਼ੋਕ ਵਾਟਿਕਾ ਸਕੂਲ ਵਿਖੇ ਐੱਨ.ਸੀ.ਸੀ. 'ਚ ਦਾਖ਼ਲਾ ਕਰਵਾਇਆ <br/> ਅਗਲੀ ਖ਼ਬਰ ਸਿਰਫ਼ ਚੰਦ ਦਿਨਾਂ ਦਾ ਮਹਿਮਾਨ ਹੈ ਪੰਜਾਬ ਦਾ ਪਹਿਲਾ ਥੀਏਟਰੀਕਲ ਹਾਲ, ਛੱਤਾਂ ਅਤੇ ਅੰਦਰੂਨੀ ਢਾਂਚਾ ਕੀਤਾ ਢਹਿ-ਢੇਰੀ, ਜਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।