21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਵਿਖੇ ਅਤਿ-ਆਧੁਨਿਕ ਡਿਜੀਟਲ ਲਾਇਬ੍ਰੇਰੀ ਸਥਾਪਿਤ <br/>

ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ 'ਗਿਆਨ ਸਰੋਤ' ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਕਰਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ, ਡਾ. ਮੰਜੂ ਬਾਲਾ, ਡਾ. ਸੁਰਿੰਦਰ ਕੌਰ, ਡਾ. ਖੁਸ਼ਵਿੰਦਰ ਕੁਮਾਰ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 07-05-2026
ਅੰਮਿ੍ਤਸਰ, 6 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਅਤਿ-ਆਧੁਨਿਕ ਡਿਜ਼ੀਟਲ ਲਾਇਬ੍ਰੇਰੀ ਦਾ ਰਸਮੀ ਉਦਘਾਟਨ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਕਾਲਜ ਦੇ ਡਾਇਰੈਕਟਰ ਡਾ. ਮੰਜੂ ਬਾਲਾ, 'ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਤੇ ਖ਼ਾਲਸਾ ਕਾਲਜ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਨਾਲ ਮਿਲ ਕੇ ਕੀਤਾ ਗਿਆ | ਸ: ਛੀਨਾ ਨੇ ਕਿਹਾ ਕਿ 'ਗਿਆਨ ਸਰੋਤ' ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਸੰਗ੍ਰਹਿ ਨਹੀਂ, ਸਗੋਂ ਇਕ ਆਧੁਨਿਕ ਗਿਆਨ ਕੇਂਦਰ ਹੈ ਜੋ ਵਿਦਿਆਰਥੀਆਂ ਨੂੰ ਡਿਜ਼ੀਟਲ ਸਰੋਤਾਂ ਦੀ ਸੁਵਿਧਾ ਆਸਾਨੀ ਨਾਲ ਪ੍ਰਦਾਨ ਕਰੇਗਾ | ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀ ਜੋ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਲਈ ਸਥਾਪਿਤ ਕੀਤੀ ਗਈ ਹੈ, ਵਿਖੇ ਨਵੀਂ ਤਕਨੀਕ ਰਾਹੀਂ ਹਜ਼ਾਰਾਂ ਹੀ ਪੁਸਤਕਾਂ, ਖਰੜੇ, ਰਸਾਲੇ ਅਤੇ ਅਖ਼ਬਾਰਾਂ 24 ਘੰਟੇ ਉਪਲਬਧ ਰਹਿਣਗੇ ਅਤੇ ਇਹ ਸਮੱਗਰੀ ਆਸਾਨੀ ਨਾਲ ਹਾਸਲ ਕੀਤੀ ਜਾ ਸਕੇਗੀ | ਸ: ਛੀਨਾ ਨੇ ਕਿਹਾ ਕਿ ਇਸ ਲਾਇਬ੍ਰੇਰੀ 'ਚ ਬੁਨਿਆਦੀ ਡਿਜ਼ੀਟਲ ਢਾਂਚੇ ਤੋਂ ਇਲਾਵਾ ਕਿਤਾਬਾਂ ਦੇ ਵਿਸ਼ਾਲ ਭੰਡਾਰ ਮੌਜ਼ੂਦ ਹੋਣਗੇ, ਜਿਸ 'ਚ 18,000 ਤੋਂ ਵਧੇਰੇ ਕਿਤਾਬਾਂ, ਆਈ. ਈ. ਈ. ਈ., ਏ. ਆਈ. ਸੀ. ਟੀ. ਈ. ਅਤੇ ਐੱਨ. ਡੀ. ਐੱਲ. ਆਈ. ਵਰਗੇ ਨਾਮਵਰ ਡਿਜ਼ੀਟਲ ਪਲੇਟਫਾਰਮ ਮੁਹੱਈਆ ਹੋਣਗੇ | ਉਨ੍ਹਾਂ ਕਿਹਾ ਕਿ ਇਹ ਕਾਲਜ ਡਿਜੀਟਲ ਲਾਇਬ੍ਰੇਰੀ ਸਥਾਪਿਤ ਕਰਨ ਵਾਲਾ ਸੂਬੇ ਦਾ ਮੋਹਰੀ ਕਾਲਜ ਹੈ | ਜਿੱਥੇ ਆਨਲਾਈਨ ਲਾਇਬ੍ਰੇਰੀ ਸਹੂਲਤਾਂ, ਈ-ਬੁਕਸ ਅਤੇ ਰਿਸਰਚ ਡਾਟਾਬੇਸ ਮੌਜ਼ੂਦ ਹੋਵੇਗਾ, ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਖੋਜ ਅਤੇ ਅਧਿਐਨ 'ਚ ਮਦਦ ਕਰਨਗੇ ਤੇ ਲਾਇਬ੍ਰੇਰੀ ਰਾਹੀਂ ਵਿਦਿਆਰਥੀ ਘਰ ਬੈਠੇ ਵੀ ਅਨੇਕਾਂ ਅਕਾਦਮਿਕ ਸਰੋਤਾਂ ਦਾ ਲਾਭ ਲੈ ਸਕਣਗੇ | ਡਾ. ਬਾਲਾ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ 'ਚ ਅਜਿਹੀਆਂ ਪਹਿਲਕਦਮੀਆਂ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ |

ਪਿਛਲੀ ਖ਼ਬਰ ਹੈਦਰਾਬਾਦ ਨੇ ਪੰਜਾਬ ਨੂੰ 33 ਦੌੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਅੰਮਿ੍ਤਸਰ 'ਚ ਬਹੁ ਮੰਜ਼ਿਲੀ ਵਕੀਲ ਚੈਂਬਰ ਸਮੂਹ ਬਣਨ ਲਈ ਰਾਹ ਪੱਧਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।