04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰਾਜਪਾਲ ਦੀ ਮਨਜ਼ੂਰੀ ਨਾਲ ਬੇਅਦਬੀ ਬਿੱਲ ਕਾਨੂੰਨ ਬਣਨ ਨਾਲ ਮੁੱਖ ਮੰਤਰੀ ਮਾਨ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ ਹੈ-ਚੇਅ. ਬਿੱਟੂ ਖੁਵਾਸਪੁਰ <br/>

ਅਜੀਤ ਡੈਸਕ 20-04-2026
ਫਤਿਆਬਾਦ, 19 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਵਿਧਾਨ ਸਭਾ 'ਚ ਬੇਅਦਬੀ ਦਾ ਬਿੱਲ ਪੇਸ਼ ਕੀਤਾ ਸੀ ਜੋ ਵਿਧਾਨ ਸਭਾ ਚ ਪਾਸ ਹੋ ਗਿਆ ਸੀ, ਜਿਸ ਨੂੰ ਰਾਜਪਾਲ ਨੇ ਮੰਨਜੂਰੀ ਦੇ ਕੇ ਕਨੂੰਨ ਬਣਾ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਪੱਤਰਕਾਰਾਂ ਕੋਲ ਕਰਦਿਆਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਸਨੂੰ ਅਮਲੀ ਜਾਮਾ ਪਹਿਨਾ ਕੇ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਅਤੇ ਘੱਟੋ ਘੱਟ ਪੰਜ ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਦਾ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਗਈ ਹੈ | ਸੋ ਐਨੀ ਸਖ਼ਤ ਸਜ਼ਾ ਅਤੇ ਜ਼ੁਰਮਾਨੇ ਨੂੰ ਵੇਖ ਕੇ ਕੋਈ ਅਜਿਹੀ ਜੁਰਅਤ ਨਹੀਂ ਕਰੇਗਾ | ਬਿੱਟੂ ਖਵਾਸਪੁਰ ਨੇ ਇਸ ਗੱਲ ਦੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮ ਕੇਜਰੀਵਾਲ ਅਤੇ ਹੋਰ ਹਾਈਕਮਾਨ ਦੇ ਆਗੂਆਂ ਨੂੰ ਇਸ ਕਨੂੰਨ ਦੇ ਬਨਣ ਦੀ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਵਲੋਂ ਪਿਸਟਲ ਚੋਰੀ ਅਗਲੀ ਖ਼ਬਰ ਰਾਜਬੀਰ ਭੁੱਲਰ ਨੇ ਅਨਾਜ ਮੰਡੀ ਤਰਨ ਤਾਰਨ ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।