29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅਜਨਾਲਾ ਵਿਖੇ ਸੇਵਾਵਾਂ ਨਿਭਾਉਣ ਵਾਲੇ ਤਹਿਸੀਲਦਾਰ ਰੌਬਿਨਜੀਤ ਕੌਰ ਹੋਏ ਪੀ.ਸੀ.ਐਸ ਪਦਉੱਨਤ

ਅਜੀਤ ਡੈਸਕ 19-04-2026
ਅਜਨਾਲਾ, 18 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਹਾਲ 'ਚ ਹੀ ਜਾਰੀ ਕੀਤੇ ਗਏ ਹੁਕਮਾਂ ਤਹਿਤ ਅਜਨਾਲਾ ਵਿਖੇ ਬਤੌਰ ਤਹਿਸੀਲਦਾਰ ਸੇਵਾਵਾਂ ਨਿਭਾਉਣ ਵਾਲੇ ਤਹਿਸੀਲਦਾਰ ਰੌਬਿਨਜੀਤ ਕੌਰ ਬਤੌਰ ਪੀ.ਸੀ.ਐਸ ਅਧਿਕਾਰੀ ਪਦਉੱਨਤ ਹੋ ਗਏ ਹਨ | ਜਿਕਰਯੋਗ ਹੈ ਕਿ ਰੌਬਿਨਜੀਤ ਕੌਰ ਵੱਲੋਂ ਬਤੌਰ ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਆਪਣੀ ਡਿਊਟੀ ਨਿਭਾਉਣ ਮੌਕੇ ਆਮ ਲੋਕਾਂ ਦੀ ਭਲਾਈ ਦੇ ਨਾਲ-ਨਾਲ ਵਿਭਾਗ ਲਈ ਕੀਤੇ ਮਿਸਾਲੀ ਕਾਰਜਾਂ ਤੋਂ ਇਲਾਵਾ ਪ੍ਰਸ਼ਾਸਨਿਕ ਕੰਮਾਂ ਵਿੱਚ ਆਪਣੀ ਕਾਬਲੀਅਤ ਸਾਬਤ ਕਰਨ ਤੇ ਹੀ ਛੋਟੀ ਉਮਰ 'ਚ ਉਨ੍ਹਾਂ ਦੀ ਵੱਡੀ ਤਰੱਕੀ ਹੋਈ ਹੈ ਅਤੇ ਇਹ ਤਰੱਕੀ ਸਰਕਾਰੀ ਸੇਵਾ ਵਿਚ ਉਨ੍ਹਾਂ ਦੀ ਲਗਨ ਅਤੇ ਮਿਹਨਤ ਦਾ ਹੀ ਨਤੀਜਾ ਹੈ |ਉਨ੍ਹਾਂ ਦੀ ਇਸ ਵੱਡੀ ਉਪਲਬਧੀ 'ਤੇ ਵੱਖ-ਵੱਖ ਵਰਗਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਆਮ ਲੋਕਾਂ ਅਤੇ ਉਨਾਂ ਨਾਲ ਕੰਮ ਕਰਨ ਵਾਲੇ ਦਰਜ਼ਾ-ਬਦਰਜ਼ਾ ਅਧਿਕਾਰੀਆਂ ਨੂੰ ਪੂਰੀ ਉਮੀਦ ਹੈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਵੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਚੌਕ ਪਰਾਗਦਾਸ ਸਕੂਲ ਦੇ ਵਿਦਿਆਰਥੀ ਦਿਵਜੋਤ ਸਿੰਘ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਡਾ. ਨਿੱਜਰ ਨੇ ਕੀਤਾ ਸਨਮਾਨਿਤ <br/>... ਅਗਲੀ ਖ਼ਬਰ ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਦੇ ਜਰਨਲ ਹਾਊਸ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।