29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਈਰਾਨ-ਅਮਰੀਕਾ ਟਕਰਾਅ ਕਾਰਨ ਕੱਚੇ ਮਾਲ ਦੀਆਂ ਕੀਮਤਾਂ 'ਚ ਹੋਇਆ 60 ਫ਼ੀਸਦੀ ਤੱਕ ਦਾ ਵਾਧਾ ਵਪਾਰ ਤੇ ਉਦਯੋਗ ਖੇਤਰ 'ਤੇ ਪਿਆ ਗੰਭੀਰ ਪ੍ਰਭਾਵ : ਵਪਾਰ ਮੰਡਲ <br/>

ਅਜੀਤ ਡੈਸਕ 19-04-2026
ਅੰਮਿ੍ਤਸਰ, 18 ਅਪ੍ਰੈਲ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਤੇ ਜਨਰਲ ਸਕੱਤਰ ਸਮੀਰ ਜੈਨ ਨੇ ਮੌਜੂਦਾ ਵਿਸ਼ਵ-ਵਿਆਪੀ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਈਰਾਨ-ਅਮਰੀਕਾ ਟਕਰਾਅ ਕਾਰਨ ਕੱਚੇ ਮਾਲ ਦੀਆਂ ਕੀਮਤਾਂ 'ਚ ਹੋਏ ਬੇਮਿਸਾਲ ਵਾਧੇ ਨੇ ਵਪਾਰ ਅਤੇ ਉਦਯੋਗ ਖੇਤਰ ਨੂੰ ਗੰਭੀਰ ਮੁਸੀਬਤ 'ਚ ਪਾ ਦਿੱਤਾ ਹੈ | ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਕਾਰਨ ਪੋਲੀਮਰ, ਰਸਾਇਣ ਅਤੇ ਹੋਰ ਉਦਯੋਗਿਕ ਕੱਚੇ ਮਾਲ ਦੀਆਂ ਕੀਮਤਾਂ 'ਚ 50 ਫ਼ੀਸਦੀ ਤੋਂ 60 ਫ਼ੀਸਦੀ ਦਾ ਵਾਧਾ ਹੋਇਆ ਹੈ | ਪਲਾਸਟਿਕ ਉਦਯੋਗ 'ਚ ਵਰਤੇ ਜਾਣ ਵਾਲੇ ਪੌਲੀਪ੍ਰੋਪਾਈਲੀਨ (ਪੀ. ਪੀ.) ਵਰਗੇ ਮੁੱਖ ਕੱਚੇ ਮਾਲ ਦੀ ਕੀਮਤ 'ਚ ਲਗਭਗ 49 ਫ਼ੀਸਦੀ ਤੱਕ ਦੇ ਵਾਧੇ ਨੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ (ਐੱਮ. ਐੱਸ. ਐੱਮ. ਈ.) ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ | ਇਸੇ ਤਰ•ਾਂ ਸ਼ਿਪਿੰਗ ਤੇ ਲੌਜਿਸਟਿਕਸ ਲਾਗਤਾਂ 'ਚ 10 ਗੁਣਾ ਵਾਧੇ ਨਾਲ ਨਿਰਯਾਤ ਖੇਤਰ ਬੁਰੀ ਤਰ•ਾਂ ਪ੍ਰਭਾਵਿਤ ਹੋਇਆ ਹੈ | ਮਾਲ ਢੁਆਈ 'ਚ ਦੇਰੀ ਅਤੇ ਦਰਾਂ 'ਚ ਵਾਧੇ ਦੇ ਨਾਲ-ਨਾਲ ਰੁਪਏ ਦੇ ਕਮਜ਼ੋਰ ਹੋਣ ਕਾਰਨ ਭਾਰਤੀ ਉਤਪਾਦ ਕੌਮਾਂਤਰੀ ਬਾਜ਼ਾਰ 'ਚ ਮੁਕਾਬਲੇਬਾਜ਼ੀ 'ਚ ਪਿੱਛੇ ਰਹਿ ਰਹੇ ਹਨ | ਬੋਰਡ ਨੇ ਇਹ ਵੀ ਕਿਹਾ ਕਿ ਇਲੈਕਟ੍ਰਾਨਿਕਸ, ਘਰੇਲੂ ਉਪਕਰਨ, ਟੈਕਸਟਾਈਲ ਅਤੇ ਪੈਕੇਜਿੰਗ ਉਦਯੋਗਾਂ 'ਚ ਉਤਪਾਦਨ ਲਾਗਤ 20 ਫ਼ੀਸਦੀ ਤੋਂ 30 ਫ਼ੀਸਦੀ ਤੱਕ ਵਧੀ ਹੈ, ਜਿਸ ਕਾਰਨ ਉਤਪਾਦਾਂ ਦੀਆਂ ਕੀਮਤਾਂ 'ਚ 5 ਫ਼ੀਸਦੀ ਤੋਂ 8 ਫ਼ੀਸਦੀ ਤੱਕ ਦਾ ਵਾਧਾ ਕਰਨ ਦੀ ਲੋੜ ਹੈ | ਇਸ ਦਾ ਸਿੱਧਾ ਅਸਰ ਆਮ ਖਪਤਕਾਰਾਂ ਦੀਆਂ ਜੇਬਾਂ 'ਤੇ ਪਵੇਗਾ ਅਤੇ ਮੰਗ 'ਚ ਕਮੀ ਆਉਣ ਦੀ ਸੰਭਾਵਨਾ ਹੈ | ਖੇਤੀਬਾੜੀ ਖੇਤਰ ਵੀ ਇਸ ਤੋਂ ਅਛੂਤਾ ਨਹੀਂ ਹੈ | ਵਪਾਰ ਮੰਡਲ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਕੱਚੇ ਮਾਲ 'ਤੇ ਆਯਾਤ ਡਿਊਟੀਆਂ ਤੋਂ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ, ਐੱਮ. ਐੱਸ. ਐੱਮ. ਈ. ਨੂੰ ਵਿਸ਼ੇਸ਼ ਵਿੱਤੀ ਪੈਕੇਜ ਅਤੇ ਕਿਫ਼ਾਇਤੀ ਕਾਰਜਸ਼ੀਲ ਪੂੰਜੀ ਪ੍ਰਦਾਨ ਕੀਤੀ ਜਾਵੇ |

ਪਿਛਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਵਿਚ ਵੀ ਪੰਜਾਬ ਆਪਣੀ ਮੋਹਰੀ ਭੂਮਿਕਾ ਨਿਭਾਵੇਗਾ-ਰਾਜਪਾਲ ਪੰਜਾਬ <br/> ਅਗਲੀ ਖ਼ਬਰ ਨਿਤਿਸ਼ ਕੁਮਾਰ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਅਹੁਦੇਦਾਰਾਂ ਵਲੋਂ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।