04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਭਾਜਪਾ ਵਰਕਰਾਂ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਕੀਤਾ ਯਾਦ <br/>

ਅਜੀਤ ਡੈਸਕ 15-04-2026
ਅੰਮਿ੍ਤਸਰ, 14 ਅਪ੍ਰੈਲ (ਹਰਮਿੰਦਰ ਸਿੰਘ)-ਭਾਜਪਾ ਸ਼ਹਿਰੀ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ 135ਵੀਂ ਜੈਅੰਤੀ ਉਨ੍ਹਾਂ ਦੀ ਯਾਦਗਾਰ ਟਾਊਨ ਹਾਲ ਵਿਖੇ ਮਨਾਈ ਗਈ | ਇਸ ਮੌਕੇ ਸੰਧੂ ਨੇ ਮੌਜੂਦ ਕਾਰਕੁੰਨਾਂ ਸਾਹਮਣੇ ਡਾ: ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਡਾ: ਅੰਬੇਡਕਰ ਦੀ ਸ਼ਖ਼ਸੀਅਤ ਬਹੁਪੱਖੀ ਗੁਣਾਂ ਦਾ ਇਕ ਸ਼ਾਨਦਾਰ ਸੁਮੇਲ ਸੀ | ਬਾਬਾ ਸਾਹਿਬ ਇਕ ਹੁਨਰਮੰਦ ਸੰਵਿਧਾਨਕਾਰ, ਕਾਨੂੰਨਦਾਨ, ਸਮਾਜਿਕ ਸਿੱਖਿਅਕ, ਪ੍ਰੇਰਨਾਦਾਇਕ ਸ਼ਖ਼ਸੀਅਤ ਅਤੇ ਰਾਸ਼ਟਰਵਾਦੀ ਹੋਣ ਦੇ ਨਾਲ-ਨਾਲ ਇਕ ਮਹਾਨ ਵਿਦਵਾਨ ਅਤੇ ਸਾਹਿਤਕਾਰ ਵੀ ਸਨ | ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨਾ ਸਿਰਫ਼ ਸੰਵਿਧਾਨ ਦੇ ਨਿਰਮਾਤਾ ਸਨ, ਸਗੋਂ ਇਕ ਪ੍ਰਸਿੱਧ ਅਰਥਸ਼ਾਸਤਰੀ ਵੀ ਸਨ | ਸੰਵਿਧਾਨ ਦਾ ਖਰੜਾ ਤਿਆਰ ਕਰਨ ਦੇ ਨਾਲ-ਨਾਲ, ਬਾਬਾ ਸਾਹਿਬ ਨੂੰ ਵਿਤਕਰੇ ਵਾਲੀ ਜਾਤੀ ਪ੍ਰਣਾਲੀ ਦੇ ਆਲੋਚਕ ਅਤੇ ਸਮਾਜਿਕ ਅਸਮਾਨਤਾ ਵਿਰੁੱਧ ਇਕ ਯੋਧੇ ਵਜੋਂ ਵੀ ਜਾਣਿਆ ਜਾਂਦਾ ਹੈ | ਇਸ ਮੌਕੇ ਡਾ: ਰਾਮ ਚਾਵਲਾ, ਕੁਮਾਰ ਅਮਿਤ, ਸੁਖਮਿੰਦਰ ਸਿੰਘ ਪਿੰਟੂ, ਗੁਰਪ੍ਰਤਾਪ ਸਿੰਘ ਟਿੱਕਾ, ਜ਼ਿਲ੍ਹਾ ਉਪ ਪ੍ਰਧਾਨ ਮੀਨੂੰ ਸਹਿਗਲ, ਮੰਡਲ ਪ੍ਰਧਾਨ ਸੁਧੀਰ ਅਰੋੜਾ, ਮੋਹਿਤ ਵਰਮਾ, ਸੰਨੀ ਸ਼ਰਮਾ, ਕੁਲਦੀਪ ਭਗਤ, ਗੌਰਵ ਭਾਟੀਆ, ਗੋਪਾਲ ਵਰਮਾ, ਰਾਜਾ ਬੇਦੀ, ਪ੍ਰਮੋਦ ਗੁਪਤਾ, ਵਿਕਰਮ ਬੱਗਾ, ਭਰਤ ਮਹਿਰਾ, ਸ਼ਸ਼ੀ ਗਿੱਲ, ਰੌਬਿਨ ਸੇਠ, ਅਨਿਲ ਸ਼ਰਮਾ, ਸੀਮਾ ਕੁਮਾਰੀ, ਸੰਦੀਪ ਬਹਿਲ, ਰਮਨ ਸ਼ਰਮਾ ਆਦਿ ਨੇ ਵੀ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ |

ਪਿਛਲੀ ਖ਼ਬਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਵਲੋਂ ਡਾਇੰਗ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ <br/> ਅਗਲੀ ਖ਼ਬਰ ਡਾ. ਅੰਬੇਡਕਰ ਨੇ ਸਮਾਨਤਾ ਤੇ ਨਿਆਂ ਦਾ ਸੰਦੇਸ਼ ਸਮਾਜ ਲਈ ਅੱਜ ਵੀ ਪ੍ਰੇਰਨਾ ਸਰੋਤ : ਓ.ਪੀ. ਸੋਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।